(੮੯)
ਕੂੰਦੇ ਹਨ?
ਪਰ ਸ਼ੋਕ! ਇਹੋ ਜਿਹੇ ਕੁਬੋਲਾਂ ਦੇ ਤਿੱਖੇ ਬਾਣ ਜਿਹਦੇ ਸੀਨੇ ਵਿਚ ਲੱਗਣ ਉਹ ਅੱਗੋਂ ਸੀ ਨਾ ਕਰੇ, ਭਗਵਾਨ ਇਹ ਤੂੰ ਕੀ ਬਣਾਇਆ ਹੈ? ਐਹੋ ਜਿਹਾ ਠੰਢਾ, ਨਹੀਂ ਨਹੀਂ ਬਿਲਕੁਲ ਮੁਰਦਾ ਆਦਮੀ ਵੀ ਦੁਨੀਆਂ ਵਿਚ ਕੀ ਹੋਇਆ? ਉਹ ਕਿਸੇ ਤਰ੍ਹਾਂ ਵੀ ਕਿਸੇ ਦਾ ਮੋੜ ਨਹੀਂ ਮੋੜ ਸਕਦਾ, ਉਹ ਸਿਰਫ ਸਹਾਰ ਸਕਦਾ ਹੈ। ਏਦਾਂ ਦੀ ਚੋਟ ਉਹਦੇ ਹਿਰਦੇ ਵਿਚ ਕੁਝ ਚਿਰ ਫਿਰ ਫਿਰਾਕੇ ਆਪੇ ਹੀ ਠੰਢੀ ਹੋ ਜਾਂਦੀ ਹੁੰਦੀ ਸੀ। ਅਜ ਨਰੇਇੰਦ੍ਰ ਨੇ ਕੁਝ ਜ਼ਿਆਦਾ ਤਮਕ ਖਾਧੀ ਤੇ ਬਹੁਤ ਕੁਝ ਕਹਿਣ ਨੂੰ ਤਿਆਰ ਹੋਏ, ਪਰ ਉਹ ਬਹੁਤ ਕੁਝ ਅੰਦਰ ਹੀ ਅੰਦਰ ਰਹਿ ਗਿਆ। ਸਿਰਫ ਏਨਾਂ ਭੀ ਮੂੰਹੋਂ ਨਿਕਲਿਆ, ਪਿਤਾ ਜੀ ਦੀ ਬਾਬਤ ਤੁਹਾਨੂੰ ਏਦਾਂ ਆਖਣਾ ਬਣਦਾ ਹੈ?
ਨਹੀਂ ਬਣਦਾ, ਪਰ ਮੈਂ ਤੁਹਾਨੂੰ ਏਸ ਗੱਲ ਦਾ ਫੈਸਲਾ ਕਰਨ ਲਈ ਤਾਂ ਕਿਹਾ ਹੀ ਨਹੀਂ। ਮੈਂ ਤਾਂ ਪੁਛਦੀ ਹਾਂ ਕਿ ਕਿਉਂ ਤੁਸਾਂ ਆਪਣੇ ਸਾਰੇ ਘਰ ਦਾ ਹਾਲ ਮੇਰੇ ਪਿਤਾ ਜੀ ਨੂੰ ਨਹੀਂ ਦਸਿਆ?
ਮੈਂ ਕੁਝ ਲੁਕਾਇਆ ਨਹੀਂ ਸੀ, ਬਿੰਦੂ ਇਹਦੇ ਤੋਂ ਬਿਨਾਂ ਤੁਹਾਡੇ ਪਿਤਾ ਕੋਈ ਦੁੱਧ ਚੁੰਘਦੇ ਬੁਰੇ ਨਹੀਂ ਸਨ, ਉਹ ਸਭ ਕੁਝ ਜਾਣਦੇ ਸਨ।
ਤਾਂ ਇਹ ਆਖੋ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਉਹਨਾਂ ਮੈਨੂੰ ਖੂਹ ਵਿਚ ਸੁਟ ਦਿਤਾ। ਨਾ ਸਹਾਰੇ ਜਾਣ ਵਾਲੇ ਦਰਦ ਤੇ ਹੈਰਾਨੀ ਨਾਲ ਨਰੇਇੰਦ੍ਰ ਬੁਤ ਬਣੀ