ਸਮੱਗਰੀ 'ਤੇ ਜਾਓ

ਪੰਨਾ:ਨਵਾਂ ਜਹਾਨ.pdf/115

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹਿੰਮਤ.

ਸੈ ਤਕਦੀਰਾਂ,
ਘੜੀਆਂ ਭੱਜੀਆਂ,
ਸੈ ਬਲੀਆਂ
ਬੁਝ ਗਈਆਂ।
ਪਰ ਹਿੰਮਤ ਦੀਆਂ-
ਪਾਈਆਂ ਲੀਕਾਂ,
ਦਿਨ ਦਿਨ ਉਘੜਨ ਪਈਆਂ।
ਤੂੰ ਆਲਸ ਦਾ-
ਪੱਲਾ ਫੜ ਕੇ,
ਨਾਂ ਕਿਸਮਤ ਦਾ ਧਰਿਆ,
ਹਿੰਮਤੀਆਂ ਨੇ,
ਮਾਰ ਕੇ ਬਾਹਾਂ,
ਸੈ ਨਦੀਆਂ ਤਰ ਲਈਆਂ।


———੯੩———