ਪੰਨਾ:ਨਵਾਂ ਮਾਸਟਰ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"....ਸਾਰੇ ਦੁਨੀਆਂ ਦੇ ਗ਼ਰੀਬ ਆਪਸ ਵਿਚ ਸਾਥੀ ਹਨ। ਮਜ਼ਬ ਇਕ ਹਥਿਆਰ ਹੈ ਜੋ ਸਰਮਾਏਦਾਰੀ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਗਰੀਬਾਂ ਉਤੇ ਵਰਤਦਾ ਹੈ। ਮਜ਼੍ਹਬ ਦੇ ਸ਼ੰਕੇ, ਮੌਤ ਪਿਛੋਂ ਦੇ ਨਰਕ ਸਵਰਗ ਸਭ ਸਰਮਾਏਦਾਰਾਂ ਨੇ ਗਰੀਬਾਂ ਨੂੰ ਡਰਾ ਫੁਸਲਾ ਕੇ ਲੁਟਣ ਵਾਸਤੇ ਘੜ ਰਖੇ ਹਨ......" ਤੇ ਪਤਾ ਨਹੀਂ ਇਸ ਤੋਂ ਪਿਛੋਂ ਮਾਸਟਰ ਹੋਰ ਕੀ ਕੁਝ ਆਖਦਾ ਪਰ ਹੈਡ ਮਾਸਟਰ ਨੇ ਰਾਹ ਵਿਚ ਉਸ ਨੂੰ ਰੋਕ ਦਿਤਾ ਤੇ ਆਪਣੀਆਂ ਪਾਟੀਆਂ ਪਾਟੀਆਂ ਅਖਾਂ ਝਮਕਦਿਆਂ ਕਿਹਾ ਸੀ,"ਬਸ ਮਾਸਟਰ ਜੀ, ਇਹ ਸਕੂਲ ਹੈ, ਜਲਸਾ ਨਹੀਂ, ਇਥੇ ਪੁਲੀਟੀਕਲ ਤਕਰੀਰਾਂ ਦੀ ਜ਼ਰੂਰਤ ਨਹੀਂ।"

ਮਹਿੰਗਾਈ ਵਧ ਰਹੀ ਸੀ। ਜੰਗ ਦੇ ਵੇਲੇ ਤੋਂ ਹੀ ਚੀਜ਼ਾਂ ਤੇ ਦੇ ਭਾ ਵਧਣ ਲਗ ਪਏ ਸਨ, ਅਸੀਂ ਸੋਚਦੇ ਹੁੰਦੇ ਸਾਂ, ਜੰਗ ਹਟਣ ਤੇ ਸਭ ਕੁਝ ਠੀਕ ਹੋ ਜਾਏਗਾ। ਜੰਗ ਹਟ ਗਈ ਪਰ ਮਹਿੰਗਾਈ ਨਾ ਹਟੀ। ਫਿਰ ਸੋਚਣ ਲਗੇ ਹਿੰਦੁਸਤਾਨ ਅਜ਼ਾਦ ਹੋ ਜਾਏਗਾ ਤਾਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਪਰ ਦੇਸ਼ ਅਜ਼ਾਦ ਵੀ ਹੋ ਗਿਆ, ਚੀਜ਼ਾਂ ਅਗ ਦੇ ਭਾ ਮਹਿੰਗੀਆਂ ਰਹੀਆਂ। ਗੁਲਾਮ-ਹਿੰਦੁਸਤਾਨ ਵਿਚ ਚੀਜ਼ ਮਹਿੰਗੀ ਸਸਤੀ ਮਿਲ ਸਕਦੀ ਸੀ ਪਰ ਅਜ਼ਾਦ ਹਿੰਦੁਸਤਾਨ ਵਿਚ ਪਤਾ ਨਹੀਂ ਕਿਹੜਾ ਸ਼ੈਤਾਨ ਚੀਜ਼ਾਂ ਗੁੰਮ ਹੀ ਕਰਨ ਲਗ ਪਿਆ ਸੀ। ਇਸ ਮਹਿੰਗਾਈ ਦਾ ਅਸਰ ਸਾਡੀਆਂ ਫੀਸਾਂ ਤੇ ਵੀ ਪਿਆ, ਫੀਸਾਂ ਡਿਓੜੀਆਂ ਕਰ ਦਿਤੀਆਂ ਗਈਆਂ। ਜੇ ਇਕ ਸਾਲ ਪਹਿਲਾਂ ਫੀਸਾਂ ਵਧ ਹੋ ਜਾਂਦੀਆਂ ਤਾਂ ਸ਼ਾਇਦ ਅਸੀਂ ਕੁਝ ਵੀ ਨਾ ਮਹਿਸੂਸ ਕਰਦੇ,ਪਰ

ਨਵਾਂ ਮਾਸਟਰ

੨੧੧.