ਪੰਨਾ:ਨਵਾਂ ਮਾਸਟਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ-ਸ਼ਰਮ।'

ਉਹ ਗੁੱਸੇ ਵਿਚ ਕਈ ਕੁਝ ਬੋਲ ਗਿਆ। ਨੌਕਰ ਚੁਪ ਚਾਪ ਕਦੀ ਕਦੀ ਇਕ ਦੂਜੇ ਦਾ ਮੂੰਹ ਵੇਖ ਲੈਂਦੇ ਅਤੇ ਫਿਰ ਆਪਣੇ ਨਿੱਕੇ ਨਿੱਕੇ ਖ਼ਿਆਲਾਂ ਦੀ ਦੁਨੀਆਂ ਵਿਚ ਮਸਤ ਹੋ ਜਾਂਦੇ। ਬੇ-ਜ਼ਬਾਨ ਘੋੜੇ ਸਵੇਰ ਦੇ ਹੀ ਆਪਣੇ ਉਤੇ ਭਾਰ ਚੁਕੀ ਆ ਰਹੇ ਸਨ, ਇਸ ਲਈ ਉਹ ਵੀ ਥੱਕ ਗਏ ਸਨ; ਪਰ ਮਾਲਕਾਂ ਦੇ ਛਾਂਟਿਆਂ ਤੋਂ ਡਰਦੇ ਹੋਏ ਚੁਪ ਚਾਪ ਤੁਰੇ ਜਾ ਰਹੇ ਸਨ।

'ਛੇਤੀ ਛੇਤੀ ਤੁਰੋ।' ਸਰਦਾਰ ਨੇ ਕਿਹਾ।

ਮਧਰੇ ਆਦਮੀ ਨੇ ਆਪਣੇ ਘੋੜੇ ਦੀ ਲਗਾਮ ਖਿੱਚੀ ਅਤੇ ਇਕ ਵਾਰੀ ਰਕਾਬਾਂ ਦੇ ਉੱਤੇ ਉਠ ਕੇ ਖਲੋ ਗਿਆ । ਪੰਜੇ ਘੋੜੇ ਹੁਣ ਸੁੱਕੇ ਘਾਹ ਨੂੰ ਪੈਰਾਂ ਥੱਲੇ ਲਿਤਾੜਦੇ ਜਾ ਰਹੇ ਸਨ। ਸਰ ਸਰ ਦੀ ਆਵਾਜ਼ ਨਿਕਲ ਰਹੀ ਸੀ। ਅਨ੍ਹੇਰਾ ਆਪਣਾ ਕਬਜ਼ਾ ਜਮਾਣਾ ਚਾਹੁੰਦਾ ਸੀ; ਪਰ ਉਸ ਦੀ ਚੰਦ ਦੀ ਚਾਨਣੀ ਅਗੇ ਕੋਈ ਵੀ ਪੇਸ਼ ਨਹੀਂ ਸੀ ਜਾਂਦੀ। ਇਸ ਲਈ ਉਹ ਦੂਰ ਦੂਰ ਭੱਜ ਰਿਹਾ ਸੀ। ਦੂਰ ਸਾਰੇ ਦਰਿਆ ਦਾ ਪਾਣੀ ਚੰਦ ਦੀ ਚਾਣਨੀ ਵਿਚ ਚਮਕ ਰਿਹਾ ਸੀ, ਉਸੇ ਉਤੇ ਨਿੱਕੀਆਂ ਨਿੱਕੀਆਂ ਲਹਿਰਾਂ ਉਠ ਰਹੀਆਂ ਸਨ। ਦਰਿਆ ਦੇ ਕੰਢੇ ਤੇ ਕਿਤੇ ਕਿਤੇ ਇਕ ਅੱਧਾ ਦਰੱਖ਼ਤ ਵੀ ਉਗਿਆ ਹੋਇਆ ਸੀ।

ਉਹਨਾਂ ਦਾ ਰਾਹ ਇਕ ਉੱਚੀ ਨੀਵੀਂ ਜ਼ਮੀਨ ਤੋਂ ਦੀ ਜਾਂਦਾ ਸੀ। ਉਹ ਚੰਦ ਦੀ ਚਾਣਨੀ ਵਿਚ ਪੈਰਾਂ ਦੇ ਨਿਸ਼ਾਨ ਲੱਭਦੇ ਹੋਏ ਤੁਰੇ ਜਾ ਰਹੇ ਸਨ। ਉਹਨਾਂ ਦੇ ਪਰਛਾਵੇਂ ਹੁਣ ਉਹਨਾਂ ਦੇ ਖੱਬੇ ਪਾਸੇ ਵਲ ਸਨ। ਮਧਰੇ ਆਦਮੀ ਨੇ ਆਪਣੇ ਮਾਲਕ ਦੇ

੨੬.

ਪਿਆਰ