ਪੰਨਾ:ਨਵਾਂ ਮਾਸਟਰ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਫ਼ਤ 'ਭਲਾ' ਕਿਵੇਂ ਸਹਾਰ ਸਕਦੇ ਸਨ।

ਕਦੀ ਕਿਸੇ ਗਲੀ ਵਿਚ ਅਤੇ ਕਦੀ ਕਿਸੇ ਬਜ਼ਾਰ ਵਿਚ, ਜਿਥੋਂ ਵੀ ਉਸ ਨੂੰ ਕਾਫੀ ਪੈਸਿਆਂ ਦੀ ਆਸ ਹੁੰਦੀ, ਮਦਾਰੀ ਆਪਣੀ ਸਾਲਾਂ ਬੱਧੀ ਪੁਰਾਣੀ ਤਪੜੀ ਵਿਛਾ ਦਿੰਦਾ। ਤਪੜੀ ਦੇ ਇਕ ਸਿਰੇ ਤੇ ਵੰਝ ਦੀ ਵੰਝਲੀ ਦੇ ਨਾਲ ਇਕ ਡੁਗਡੁਗੀ ਰਖੀ ਹੁੰਦੀ ਸੀ ਅਤੇ ਦੂਸਰੀ ਨੁਕਰੇ ਮੈਲਾ ਅਤੇ ਥਾਂ ਥਾਂ ਟਾਕੀਆਂ ਲਗਿਆਂ ਗੁਣਾਂ ਦਾ ਗੁਥਲਾ, ਜਿਸ ਵਿਚ ਟੁਟੇ ਹੋਏ ਚਾਕੂ, ਤਾਰਾਂ, ਸੂਈਆਂ, ਪਥਰ ਦੇ ਗੋਲ ਗੋਲ ਗੀਟੇ, ਲੋਹੇ ਦੀਆਂ ਗੋਲੀਆਂ, ਲੀਰਾਂ, ਇਕ ਫੁੱਟ ਕੁ ਲੰਮਾ ਟਾਹਲੀ ਦਾ ਗੋਲ ਡੰਡਾ ਜਿਸ ਨੂੰ ਉਹ ਜਾਦੂ ਦਾ ਡੰਡਾ ਆਖਦਾ ਸੀ, ਡਬੇ ਡਬੀਆਂ, ਕਚ ਦੇ ਟੋਟੇ ਅਤੇ ਹੋਰ ਨਿਕੁੜ-ਸੁਕੜ ਹੁੰਦਾ ਸੀ, ਇਹ ਕੁਝ ਉਸ ਦਾ ਸਮਾਨ ਸੀ।

ਉਸ ਦੇ ਤਮਾਸ਼ੇ ਕਾਲੇ ਇਲਮ ਤੋਂ ਲੈ ਕੇ ਹਥ ਦੀ ਸਫਾਈ 'ਚੋਂ ਹੁੰਦੇ ਹੋਏ ਜਮੂਰੇ ਦੇ ਨਾਟਕ ਤਕ ਆ ਅਪੜਦੇ ਸਨ। ਪਰ ਇਹਨਾਂ ਸਾਰੀਆਂ ਮਦਾਰੀਆਂ ਨੂੰ ਸੁਰ ਤਾਲ ਵਿਚ ਵਿਚਰਾਉਣ ਵਾਸਤੇ ਉਸ ਦੀ ਖਬੇ ਹਥ ਵਿਚ ਫੜੀ ਡੁਗਡੁਗੀ ਅਤੇ ਜਾਦੂ ਦਾ ਡੰਡਾ ਆਪਣੀ ਸ਼ਕਤੀ ਲਾਗੂ ਕਰਦੇ ਰਹਿੰਦੇ ਸਨ।

ਇਕ ਦੇ ਦੋ, ਦੋ ਦੇ ਚਾਰ ਅਤੇ ਚਾਰ ਦੇ ਅੱਠ ਰੁਪਏ ਬਣਾਉਣੇ ਤਾਂ ਉਸਦੇ ਖਬੇ ਹਥ ਦਾ ਕਰਤਬ ਸੀ। ਖਬੇ ਹਥ ਦੀ ਤਲੀ ਵਿਚ ਚਾਂਦੀ ਦਾ ਰੁਪਿਆ ਰਖ ਕੇ ਉਹ ਮੁਠ ਮੀਟ ਲੈਂਦਾ, ਦੂਜੇ ਹਥ ਨਾਲ ਜ਼ਮੀਨ ਤੋਂ ਮਿਟੀ ਦੀ ਚੁਟਕੀ ਹੂੰਜਕੇ ਮੁਠ ਵਿਚ ਪਾਕੇ ਉਪਰ ਜਾਦੂ ਦਾ ਡੰਡਾ ਵਾਰਦਾ।..... ਅਤੇ ਰੁਪਿਆ ਇਕ ਤੋਂ ਦੋ ਹੋ ਜਾਂਦਾ। ਇਹ ਕਰਤਬ ਵੇਖ ਕੇ ਕਈ ਸਿਰੜ੍ਹੀ ਬੜਬੜਾਉਂਦੇ, "ਜੇ ਇਦਾਂ ਹੋ ਸਕਦਾ, ਤਾਂ

੩੮.

ਹੂਰਾਂ