ਪੰਨਾ:ਨਵਾਂ ਮਾਸਟਰ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੜ ਸਕਦਾ ਹੈ ਅਤੇ ਕੋਲ ਇਕ ਸਾਈਂ ਕਹਿੰਦਾ ਸੀ ਕਿ ਜਿਹੜਾ ਇਸ ਜਨਮ ਵਿਚ ਇਸਤ੍ਰੀ ਤਿਆਗ ਕਰੇ, ਉਸ ਨੂੰ ਬਹਿਸ਼ਤਾਂ ਵਿਚ ਹੂਰਾਂ ਮਿਲਦੀਆਂ ਹਨ।'

..... ਹੂਰਾਂ ਮਿਲਦੀਆਂ ਹਨ....... ਜਮੂਰਾ ਸੋਚਾਂ ਵਿਚ ਪੈ ਗਿਆ। ਉਸ ਨੇ ਤਾਂ ਕਿਸੇ ਕੁੜੀ ਦਾ ਮੂੰਹ ਤਕ ਨਹੀਂ ਸੀ ਗਹੁ ਨਾਲ ਤੱਕਿਆ। ਉਹ ਹੂਰਾਂ ਦਾ ਤਸੱਵਰ ਕਿੱਦਾਂ ਕਰ ਸਕਦਾ ਸੀ? 'ਬਾਪੂ! ਜੇਕਰ ਰੱਬ ਦੇ ਬਹਿਸ਼ਤਾਂ ਵਿਚ ਹੂਰਾਂ ਹਨ ਤਾਂ ਦੁਨੀਆ ਤੇ ਔਰਤਾਂ ਦੀ ਕੀ ਲੋੜ ਪਈ ਸੀ?' ਜਮੂਰੇ ਨੇ ਗੰਭੀਰ ਹੋ ਕੇ ਪੁਛਿਆ।

ਮਦਾਰੀ ਕੁਝ ਚਿਰ ਲਈ ਚੁਪ ਹੋ ਗਿਆ। ਉਸ ਨੇ ਜਮੂਰੇ ਦੇ ਸ਼ਾਂਤ ਮੁੰਹ ਵਲ ਵੇਖਿਆ। ਉਸ ਨੇ ਜਮੂਰੇ ਦਾ ਦਿਲ ਪੜ੍ਹਨਾ ਚਾਹਿਆ ਪਰ ਅਸਮਰਥ, ਕਿਉਂਕਿ ਉਹ ਬੁਢਾ ਸੀ ਤੇ ਉਹ ਜਵਾਨ। ਉਹਦਾ ਦਿਲ ਹੋਰ ਤੇ ਉਹਦਾ ਹੋਰ।

'ਕੀ ਹੂਰਾਂ ਔਰਤਾਂ ਦੀ ਕਿਸਮ ਦੀਆਂ ਨਹੀਂ ਹੁੰਦੀਆਂ?" ਜਮੂਰਾ ਫਿਰ ਬੋਲਿਆ।

'ਹਾਂ, ਹੁੰਦੀਆਂ ਹਨ' ਮਦਾਰੀ ਬੋਲਿਆ।

'ਤਾਂ ਜੇਕਰ ਰੱਬ ਬਹਿਬਤਾਂ ਵਿਚ ਆਪ ਹੀ ਸਾਨੂੰ ਔਰਤ ਵਲ ਲਾਵੇਗਾ ਤਾਂ ਅਸੀਂ ਇਹਨਾਂ ਦੁਨੀਆ ਦੀਆਂ ਔਰਤਾਂ ਨੂੰ ਕਿਉਂ ਨਾ ਛੋਹੀਏ। ਆਖਰ ਜੇਕਰ ਇਹ ਬੰਦੇ ਦੀ ਮੁਕਤੀ ਵਿਚ ਰੁਕਾਵਟ ਹਨ ਤਾਂ ਇਹ ਰੱਬ ਨੇ ਪੈਦਾ ਹੀ ਕਿਉਂ ਕੀਤੀਆਂ, ਨਾਲੇ ਬਾਪ ਤੂੰ ਆਪੇ ਕਿਹਾ ਕਰਦਾ ਹੈਂ ਕਿ ਰਬ ਉਹੋ ਕੁਝ ਬਣਾਉਂਦਾ ਤੇ ਕਰਦਾ ਹੈ ਜੋ ਠੀਕ ਹੋਵੇ। ਤਾਂ ਫੇਰ ਇਹ ਔਰਤਾਂ ਬਹਿਸ਼ਤ ਦੇ ਰਾਹ ਵਿਚ

੪੮.

ਹੂਰਾਂ