ਪੰਨਾ:ਨਵਾਂ ਮਾਸਟਰ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣੀਆਂ ਹਨ। ਇਕ ਸਾਹਿੱਤ ਨੂੰ ਸਾਹਿੱਤ ਵਾਸਤੇ ਹੀ ਮੰਨਦੇ ਹਨ ਅਤੇ ਦੂਜੇ ਸਾਹਿੱਤ ਨੂੰ ਲੋਕਾਂ ਵਾਸਤੇ ਦਸਦੇ ਹਨ। ਜੇ ਸਾਹਿੱਤ ਕੇਵਲ ਸਾਹਿੱਤ ਵਾਸਤੇ ਹੀ ਮੰਨ ਲਿਆ ਜਾਏ ਤਾਂ ਇਸ ਵਿਚ ਬਿਆਨਣ ਲਈ ਵਿਸ਼ੇ ਲਭਣੇ ਅਸੰਭਵ ਹੋ ਜਾਂਦੇ ਹਨ। ਕਿਉਂਕਿ ਸਾਹਿੱਤ ਮਨੁੱਖ ਦੀ ਕਾਢ ਹੈ ਅਤੇ ਇਸ ਵਿਚੋਂ ਇਸ ਦਾ ਆਪਣਾ ਜੀਵਨ ਝਾਕਦਾ ਹੈ। ਮਨੁੱਖ ਅਤੇ ਇਸ ਨਾਲ ਸਬੰਧਤ ਕੁਦਰਤ ਤੋਂ ਸਿਵਾ ਸਾਹਿੱਤ ਦਾ ਹੋਰ ਕੋਈ ਵਿਸ਼ਾ ਨਹੀਂ ਹੋ ਸਕਦਾ। ਸੰਸਾਰ ਦੇ ਸਾਹਿੱਤ ਦਾ ਇਤਿਹਾਸ ਇਸ ਸਚਾਈ ਦਾ ਗਵਾਹ ਹੈ।

ਸਾਇੰਸ ਅਤੇ ਕਲਾ ਮਨੁੱਖ ਦੇ ਸੇਵਾਦਾਰ ਹਨ। ਪਰ ਜਿਵੇਂ ਸਾਇੰਸ ਦੀਆਂ ਕਾਢਾਂ ਤੋਂ ਸਰਮਾਏਦਾਰ ਦੇਸ਼ਾਂ ਵਿਚ ਕੇਵਲ ਧਨੀ ਲੋਕ ਹੀ ਲਾਭ ਲੈ ਸਕਦੇ ਹਨ, ਉਹ ਕਲਾ ਨੂੰ ਵੀ ਆਪਣੀ ਦਾਸੀ ਬਣਾਉਣ ਦਾ ਹਰ ਸੰਭਵ ਉਪਰਾਲਾ ਕਰਦੇ ਹਨ। ਸਾਇੰਸ ਉਹਨਾਂ ਨੂੰ ਆਰਥਕ ਲਾਭ ਪੁਚਾਉਂਦੀ ਹੈ, ਅਤੇ ਇਸ ਲਾਭ ਦੀ ਸਲਾਮਤੀ ਵਾਸਤੇ ਉਹ ਕਲਾ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਕਿਉਂਕਿ ਕਲਾ ਲੋਕਾਂ ਦੀ ਸੋਚ ਸਮਝ ਨੂੰ ਕਿਸੇ ਖਾਸ ਪਾਸੇ ਢਾਲਣ ਵਿਚ ਸਹਾਇਤਾ ਕਰਦੀ ਹੈ। ਇਸ ਸਚਾਈ ਵਲੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। 'ਕਲਾ ਕਲਾ ਵਾਸਤੇ' ਦੇ ਹਾਮੀਆਂ ਦਾ ਅਗਾਂਹ ਵਧੂ ਕਲਾ ਨੂੰ ਪਰਚਾਰ ਆਖ਼ਣਾ ਇਸ ਦਾ ਠੋਸ ਸਬੂਤ ਹੈ।

ਮਨੁੱਖਾ ਇਤਿਹਾਸ ਦੇ ਕਿਸੇ ਵੀ ਸਮੇਂ ਵਿਚ ਉਪਰੋਕਤ ਦੋ ਵੰਨਗੀਆਂ ਦਾ ਸਾਹਿੱਤ ਨਖੇੜਿਆ ਜਾ ਸਕਦਾ ਹੈ, ਕਿਉਂਕਿ ਹਰ ਸਮੇਂ ਵਿਚ ਸਮਾਜਕ ਸੂਝਵਾਨ ਸਾਹਿੱਤਕਾਰ ਵੀ ਹੋਏ ਹਨ।

੮.