ਪੰਨਾ:ਨਵਾਂ ਮਾਸਟਰ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀਦਾ। ਬੱਚਿਆਂ ਦੇ ਸਿਰ ਤੇ ਹੀ ਕੌਮਾਂ ਹੁੰਦੀਆਂ ਹਨ। ਜਿਸ ਤਰ੍ਹਾਂ ਦੇ ਬੱਚੇ ਹੋਣਗੇ ਉਸੇ ਤਰ੍ਹਾਂ ਦੀਆਂ ਹੀ ਕੌਮਾਂ ਹੋ ਜਾਣਗੀਆਂ। ਜੇ ਬੱਚਿਆਂ ਦੇ ਦਿਲਾਂ ਵਿਚ ਕੌਮ ਪਿਆਰ ਦੀ ਰੂਹ ਫੂਕ ਦਿਤੀ ਜਾਏਗੀ ਤਾਂ ਕੌਮ ਬੜੀ ਛੇਤੀ ਵਧੇਗੀ। ਇਹ ਰੂਹ ਤਾਂ ਹੀ ਉਨ੍ਹਾਂ ਵਿਚ ਪੈਦਾ ਕੀਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਣ।

ਸੋਚਿਆਂ ਕੀ ਬਣੇਗਾ, ਉਠ ਮਨਾ ਕੁਝ ਲਿਖ, ਜੇ ਕਿਤੇ ਕੋਈ ਐਡੀਟਰ ਮੰਨ ਪਵੇ ਅਤੇ ਜਗਿਆਸ ਪਾਸ ਹੋ ਜਾਵੇ। ਮੈਂ ਲਿਖਣ ਦੀ ਕੋਸ਼ਸ਼ ਕੀਤੀ, ਪਰ ਦਿਮਾਗ਼ ਵਿਚ ਗੜਬੜ ਮਚੀ ਹੋਈ ਸੀ। ਅਧੂਰੇ ਖ਼ਿਆਲ ਦਿਮਾਗ਼ ਦੀਆਂ ਕੰਧਾਂ ਨੂੰ ਖੜਕਾ ਰਹੇ ਸਨ। ਕਲਮ ਮੇਜ਼ ਤੇ ਰਖ ਦਿਤੀ ਅਤੇ ਕਮਰੇ ਵਿਚ ਟਹਿਲਣਾ ਸ਼ੁਰੂ ਕਰ ਦਿਤਾ, ਪਰ ਕੋਈ ਫ਼ਾਇਦਾ ਨਾ ਹੋਇਆ। ਮੈਂ ਆਪਣਾ ਪੁਰਾਣਾ ਦੋਸਤ ਰਸਾਲਾ ਚੁਕਿਆ ਅਤੇ ਪੜ੍ਹਨ ਲਗ ਪਿਆ। ਲਿਖਿਆ ਸੀ ਕਾਲੂ ਸੁੰਨ-ਮੁੰਨ ਅੱਧ ਬੇ-ਹੋਸ਼ਾ ਮੌਲਵੀ ਸਾਹਿਬ ਦੇ ਠੇਡਿਆਂ ਨਾਲ ਬੌਂਦਲਿਆ, ਭਮਤ੍ਰਿਆ ਆਪਣੇ ਤਪੜ ਉਤੇ ਜਾ ਡਿਗਿਆ। ਉਸ ਨੂੰ ਗਰੀਬ ਦੇ ਬਸਤੇ ਦੀਆਂ ਕਿਤਾਬਾਂ ਏਧਰ ਓਧਰ ਖਿੰਡ ਗਈਆਂ, ਤੇ ਦਵਾਤ ਵਿੱਚੋਂ ਸਾਰੀ ਸਿਆਹੀ ਉਸ ਦੇ ਕੋਟ ਉਤੇ ਡੁਲ੍ਹ ਗਈ, ਮੈਨੂੰ ਮੌਲਵੀ ਤੇ ਗੁਸਾ ਆ ਗਿਆ, ਜੇ ਕਿਤੇ ਮੇਰੇ ਸਾਹਮਣੇ ਹੋਵੇ ਤਾਂ ਮੈਂ ਬੁਰੀ ਤਰ੍ਹਾਂ ਝਾੜਾਂ। ਇਹੋ ਜਿਹੇ ਜ਼ਾਲਮ ਕਸਾਈ ਉਸਤਾਦਾਂ ਦਾ ਹੀ ਸਦਕਾ ਬੱਚੇ ਸਕੂਲਾਂ ਨੂੰ ਨਫ਼ਰਤ ਕਰਦੇ ਹਨ। ਹੋਰ ਕੋਈ ਖ਼ਾਸ ਵਜ੍ਹਾ ਨਹੀਂ। ਅਗੇ ਲਿਖਿਆ ਸੀ 'ਮੌਲਵੀ ਹੋਰਾਂ ਦਾ ਆਖ਼ਰੀ ਠੇਡਾ ਵੱਜਣ ਨਾਲ ਕਾਲੂ ਚੀਕ ਪਿਆ। ਪਤਾ ਨਹੀਂ

੬੮.

ਜੀਵਨ ਵਿਚ