ਪੰਨਾ:ਨਵਾਂ ਮਾਸਟਰ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀਆਂ ਕੰਵਲ ਅਖਾਂ ਲਾਲੋ ਲਾਲ ਹੋ ਗਈਆਂ, ਇਸ ਤੋਂ ਪਹਿਲੋਂ ਕਿ ਉਹ ਆਪਣੀ ਸੈਂਡਲ ਲਾਹ ਲੈਂਦੀ ਰਮੇਸ਼ ਨੇ ਉਸਦੀਆਂ ਕਿਤਾਬਾਂ ਸਮੇਟ ਕੇ ਫੜਾਂਦਿਆਂ ਕਿਆ 'ਮੁਆਫ਼ ਕਰਨਾ ਗ਼ਲਤੀ ਹੋ ਗਈ', ਤੇ ਉਹ ਮੁਸਕ੍ਰਾ ਪਈ, ਉਹ ਵੀ ਮੁਸਕ੍ਰਾ ਪਿਆ..... ਜਾਂ, "ਪਮੀਲਾ ਬੜੀ ਤੇਜ਼ ਕਾਰ ਚਲਾ ਰਹੀ ਸੀ, ਉਸ ਨੂੰ ਜਲਦੀ ਸੀ, ਸਹੇਲੀ ਦੇ ਗਾਰਡਨ ਪਾਰਟੀ ਦੇ ਸੱਦੇ ਤੇ ਜਾਣਾ ਸੀ, ਇਕ ਦੰਮ ਸੜਕ ਤੇ ਭੀੜ ਆ ਗਈ, ਉਸ ਨੇ ਕਈ ਹਾਰਨ ਦਿਤੇ ਪਰ ਤਾਂ ਵੀ ਬਚਦਿਆਂ ਬਚਦਿਆਂ ਇਕ ਸੋਹਨਾ ਜਵਾਨ ਕਾਰ ਥਲੇ ਆ ਹੀ ਗਿਆ... 'ਕਰਨ' ਦੀ ਜਦ ਆਖਰੀ ਪੱਟੀ ਖੁਲ੍ਹੀ, ਪਮੀਲਾ ਬੜੀ ਬੇ-ਤਾਬ ਖੜੀ ਸੀ, ਦੁਹਾਂ ਇਕ ਦੂਜੇ ਨੂੰ ਤੱਕਿਆ ਤੇ ਤੱਕਦੇ ਹੀ ਰਹਿ ਗਏ....."

ਉਸ ਨੇ ਸੋਚਿਆ, ਕਿਵੇਂ ਉਹ ਕਿਸੇ ਦੀ ਸਾਈਕਲ ਨਾਲ ਟੱਕਰ ਮਾਰੇ, ਕਿਸੇ ਦੀ ਕਾਰ ਥਲੇ ਆਵੇ ਜਾਂ ਕਿਸੇ ਦੇ ਟਾਂਗੇ ਦਾ ਸਾਈਸ ਹੀ ਜਾ ਲਗੇ। ਉਸ ਨੂੰ ਕੁਝ ਵੀ ਤੇ ਸਮਝ ਨਹੀਂ ਸੀ ਆਉਂਦੀ, ਪਰ ਉਹ ਪਿਆਰ ਜ਼ਰੂਰ ਲੈਣਾ ਦੇਣਾ ਚਾਹੁੰਦਾ ਸੀ। ਉਸ ਦਾ ਦਿਲ ਕੁਝ ਮੰਗਦਾ ਸੀ, ਕਿਸੇ ਦਾ ਹੋਣਾ ਚਾਹੁੰਦਾ ਸੀ, ਤੇ ਬਸਉਹ ਕੇਵਲ ਪਿਆਰ ਹੀ ਤਾਂ ਚਾਹੁੰਦਾ ਸੀ।

ਆਖ਼ਰ ਇਕ ਦਿਨ ਉਸ ਦੀ ਉਮੀਦ ਵਰ ਆ ਗਈ। ਉਹ ਕਾਲਜ ਜਾ ਰਿਹਾ ਸੀ, ਰੋਜ਼ ਵਾਂਗੂੰ ਉਹ ਆਪਣੀ ਕਲਪਿਤ ਪ੍ਰੇਮਕਾ ਨਾਲ ਪਿਆਰ ਦੀਆਂ ਗੱਲਾਂ ਕਰੀ ਜਾ ਰਿਹਾ ਸੀ, ਉਸ ਨੇ ਦੂਰੋਂ ਇਕ ਸਕੂਲ ਦੀ ਕੁੜੀ ਹੱਥ ਵਿਚ ਕਿਤਾਬਾਂ ਫੜੀ ਆਉਂਦੀ ਵੇਖੀ।

ਨਵਾਂ ਮਾਸਟਰ

੭੭.