ਪੰਨਾ:ਨਵਾਂ ਮਾਸਟਰ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਿਆਉਂਦਾ ਹੈ।

'ਕਦੀ ਮਿਲਕਸ਼ੇਕ ਪੀਤਾ ਈ?' ਅਲੈਕਟ੍ਰੀਸ਼ਨ ਦੇ ਅੱਨਪੜ੍ਹ ਚਿਹਰੇ ਉੱਤੇ ਖੁਸ਼ਕ ਹਾਸੇ ਦੀਆਂ ਤਰੇੜਾਂ ਹਨ।

'ਚੁਪ ਇਹ ਮਸ਼ੀਨ ਸ਼ਾਪ ਹੈ, ਬਿਜਲੀ ਸ਼ਾਪ ਨਹੀਂ ਅਸੀਂ ਵੇਹਲੇ ਨਹੀਂ।' ਕਰਤਾਰ ਚਿੱੜੀ ਜਿਹੇ ਆਰਮੇਚਰ ਨੂੰ ਹਥ ਵਿਚ ਉਛਾਲਦਾ ਹੈ, ਤੇ ਆਪਣੀ ਮਜ਼ਦੂਰਾਂ ਵਾਲੀ ਉਦਾਰਤਾ ਵਿਚ ਆਖਦਾ ਹੈ, 'ਮਿਲਕ-ਸ਼ੇਕ ਨਿਕੰਮਿਆਂ ਵੇਹਲੜਾਂ ਦਾ ਪੀਣਾ ਏ।'

ਦੋਵੇਂ ਇਕ ਦੂਜੇ ਵਲ ਭਾਵ ਪੂਰਤ ਨਜ਼ਰਾਂ ਨਾਲ ਵੇਖਦੇ ਹਨ, ਮੁਸਕ੍ਰਾਉਂਦੇ ਹਨ, ਤੇ ਗੰਭੀਰ ਹੋ ਜਾਂਦੇ ਹਨ।

'ਇੱਕ ਆਪਣਾ ਆਦਮੀ ਹੈ, ਕਈ ਦਿਨਾਂ ਤੋਂ ਵੇਹਲਾ.......' ਅਲੈਕਟ੍ਰੀਸ਼ਨ ਦਸਦਾ ਹੈ।

'ਕੀ ਜਾਣਦਾ ਏ?'

'ਅਪ੍ਰੈਂਟਿਸ।'

ਕਰਤਾਰ ਆਪਣੇ ਸਾਹਮਣੇ ਦੇ ਖਰਾਦ ਤੇ ਝੁਕੇ ਹੋਏ ਖਰਾਦੀਏ ਵਲ ਵੇਖਦਾ ਹੈ। ਉਹ ਨਵਾਂ ਖਰਾਦੀਆ ਅਜ ਟਰਾਇਲ ਤੇ ਆਇਆ ਹੈ। ਇਸ ਤੋਂ ਪਹਿਲੋਂ ਉਸ ਨੂੰ ਪੰਜ ਮਹੀਨੇ ਵੇਹਲਾ ਫਿਰਨਾ ਪਿਆ ਹੈ। 'ਨੈਸ਼ਨਲ ਪ੍ਰੋਡਿਊਸਰਜ਼' ਦੇ ਚੱਕਰ ਕਟਣਾ ਉਸ ਦਾ ਨਿੱਤ ਕਰਮ ਸੀ। ਆਮ ਖਰਾਦੀਆਂ ਵਾਂਗੂੰ ਉਸ ਦੇ ਹਥ ਵੀ ਖਰਾਦ ਦੇ ਚਿਗਲਤ ਨਾਲ ਹਮੇਸ਼ਾ ਵਾਸਤੇ ਕਾਲੇ ਹੋ ਚੁੱਕੇ ਹਨ, ਦਾਹੜੀ ਦੇ ਮੁਛਾਂ ਦੇ ਵਾਲ ਆ-ਮੁਹਾਰੇ ਦੱਭ ਵਾਂਗੂੰ ਖਿੰਡਰੇ ਹੋਏ ਹਨ, ਅੰਦਰ ਧਸੀਆਂ ਮੋਟੀਆਂ ਮੋਟੀਆਂ ਅੱਖਾਂ ਕਦੀ ਖੁਲ੍ਹੀਆਂ ਹੀ ਰਹਿ ਜਾਂਦੀਆਂ ਹਨ ਤੇ ਕਦੀ ਮਿਚੀਆਂ ਹੀ। ਉਹ ਬੜੀ

੯੮.

ਮਸ਼ੀਨ ਸ਼ਾਪ