ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਡੇ-ਵੱਡੇ ਅੱਡੇ ਹੁੰਦੇ ਸਨ ਜਿਨ੍ਹਾਂ ਵਿਚ ਮੁਸਲਮਾਨੀ ਇਲਮ ਉੱਚ ਦਰਜੇ ਦਾ ਪੜ੍ਹਾਇਆ ਜਾਂਦਾ ਸੀ। ਜੇ ਹਿੰਦੂ ਧਰਮ ਦੀ ਉੱਚੀ ਤਾਲੀਮ ਲੈਣੀ ਹੋਵੇ ਤਾਂ ਕਾਸ਼ੀ ਜਾਣਾ ਪੈਂਦਾ ਸੀ। ਗੁਰੂ ਜੀ ਨੇ ਆਪਣੇ ਪਿੰਡ ਦੇ ਪਾਂਧੇ ਪਾਸੋ' ਹਿੰਦੀ ਅੱਖਰ ਤੇ ਟਾਕਰਿਆਂ ਵਿਚ ਹਿਸਾਬ ਕਿਤਾਬ ਸਿਖਿਆ। ਵਿਚਾਰੇ ਪਾਂਧੇ ਪਾਸ ਜਿਹੜਾ ਉਂਝ ਥੋੜਾ ਜਿਹਾ ਤੋਸ਼ਾ ਸੀ, ਉਹ ਗੁਰੂ ਜੀ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਮੁਕਾ ਬੈਠੇ ਅਤੇ ਅੱਗੋਂ ਉਸ ਨੂੰ ਪੜ੍ਹਾਣਾ ਆਵੇ ਨਾ, ਇਸ ਲਈ ਗੁਰੂ ਜੀ ਉਸ ਤੋਂ ਉਠ ਕੇ ਫ਼ਾਰਸੀ ਵਾਲੇ ਪਾਸ ਗਏ ਅਤੇ ਉਸ ਪਾਸੋਂ ਫ਼ਾਰਸੀ ਲਿਖਣੀ ਪੜ੍ਹਨੀ ਸਿਖੀ ਅਤੇ ਮੁਸਲਮਾਨੀ ਮਤਿ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ। ਕੁਝ ਚਿਰ ਮਗਰੋਂ ਸੰਸਕ੍ਰਿਤ ਪੜ੍ਹਨੀ ਭੀ ਸਿਖੀ। ਮੈਕਾਲਿਫ਼ ਲਿਖਦਾ ਹੈ ਕਿ ਪਿੰਡ ਤੋਂ ਬਾਹਰ ਜੰਗਲ ਹੀ ਜੰਗਲ ਸੀ, ਜਿਸ ਵਿਚ ਕਈ ਪੜ੍ਹੇ ਹੋਏ ਸੰਤ ਮਹਾਤਮਾ ਰਹਿੰਦੇ ਸਨ। ਉਨ੍ਹਾਂ ਦੇ ਪਾਸ ਅਕਸਰ ਗੁਰੂ ਜੀ ਆਂਦੇ ਜਾਂਦੇ ਸਨ। ਹਿੰਦੂ ਮਤ ਦੇ ਗ੍ਰੰਥਾਂ ਦਾ ਮੁਤਾਲਿਆ ਇਹਨੀਂ ਦਿਨੀਂ ਕੀਤਾ ਹੋਣਾ ਹੈ। ਇਹ ਮੁਤਾਲੇ ਦਾ ਕੰਮ ਬਹੁਤਾ ਸਾਰਾ ਗੁਰੂ ਜੀ ਨੇ ਆਪ ਕੀਤਾ।

ਜਦ ਸੁਲਤਾਨਪੁਰ ਦੇ ਨਵਾਬ ਪਾਸ ਭਾਈਏ ਜੈਰਾਮ ਹੋਰਾਂ ਨੇ ਗੁਰੂ ਜੀ ਲਈ ਨੌਕਰੀ ਦੀ ਸਿਫਾਰਸ਼ ਕੀਤੀ ਤਾਂ ਨਾਲ ਇਹ ਕਿਹਾ ਸੀ ਕਿ ਨਾਨਕ ਚੰਗਾ ਪੜ੍ਹਿਆ ਲਿਖਿਆ ਆਦਮੀ ਹੈ ਅਤੇ ਕੰਮ ਭੀ ਉਹ ਸੌਂਪਿਆ ਗਿਆ, ਜਿਸ ਵਿਚ ਲਿਖਤ ਪੜਤ ਅਤੇ ਲੇਖਾ ਕਰਨ ਦੀ ਲੋੜ ਪੈਂਦੀ ਸੀ। ਇਸ ਤੋਂ ਸਾਬਤ ਹੋਇਆ ਕਿ ਗੁਰੂ ਜੀ ਪੜ੍ਹੇ ਲਿਖੇ ਸਨ।

ਜਦ ਸੁਲਤਾਨਪੁਰ ਛੱਡ ਕੇ ਗੁਰੂ ਜੀ ਨੇ ਦੇਸ਼ ਦਾ ਰਟਨ ਕਰਨਾ ਅਰੰਭਿਆ, ਤਾਂ ਗੁਰੂ ਜੀ ਖ਼ਾਸ ਕਰਕੇ ਉਨ੍ਹਾਂ ਥਾਵਾਂ ਤੇ ਗਏ, ਜਿਥੇ ਹਿੰਦੂਆਂ ਤੇ ਮੁਸਲਮਾਨਾਂ ਦੇ ਚੋਟੀ ਦੇ ਵਿਦਵਾਨਾਂ ਦੇ ਅੱਡੇ ਸਨ। ਉਨ੍ਹਾਂ ਨਾਲ ਚਰਚਾ ਕਰਨ ਲਈ ਉਨ੍ਹਾਂ ਦੀਆਂ ਪੁਸਤਕਾਂ ਤੇ ਧਾਰਮਕ ਅਸੂਲਾਂ ਦੀ ਡੂੰਘੀ ਵਾਕਫੀ ਦੀ ਲੋੜ ਸੀ। ਡਾਕਟਰ ਗੋਕਲ ਚੰਦ ਜੀ ਨਾਰੰਗ ਮੰਨਦੇ ਹਨ ਨਿ:———

"The Nawab of Sultanpur, the Qazis of Mecca, the Pandits of Hardwara, and the Pandits of Kurukshetra every one bowed before his manly courage and fearless logic of facts." (Transformation of Sikhism, P. 10)

੧੦੩