ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਂਹ ਰੱਖੀ ਗਈ। ਇਸ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ, ਪ੍ਰਿੰਸੀਪਲ ਮਿਓ ਸਕੂਲ ਔਫ਼ ਆਰਟ ਲਾਹੌਰ, ਨੇ ਬਣਾਇਆ ਸੀ। ਇਸ ਵਿਚ ਖਾਸ ਖੂਬੀ ਇਹ ਰੱਖੀ ਗਈ ਕਿ ਇਸਦੇ ਇਮਾਰਤੀ ਢੰਗ ਵਿਚ ਹਿੰਦੂ ਅਤੇ ਮੁਸਲਮਾਨੀ ਢੰਗਾਂ ਦਾ ਮੇਲ ਕੀਤਾ ਗਿਆ। ਜਿਥੇ ਗੁੰਬਦਾਂ ਮੁਸਲਮਾਨੀ ਹਨ, ਉਥੇ ਹਿੰਦੂਆਂ ਦੇ ਪੰਜ ਰਤਨੀ ਖਿਆਲ ਮੁਤਾਬਕ ਗਿਣਤੀ ਵਿਚ ਪੰਜ ਹਨ, ਫ਼ਾੜੀਦਾਰ ਹਨ ਅਤੇ ਉਤੇ ਕੰਵਲ ਦੀਆਂ ਪੱਤੀਆਂ ਬਣੀਆਂ ਹੋਈਆਂ ਹਨ। ਜੇ ਡਾਟਾਂ ਮੁਸਲਮਾਨੀ ਹਨ, ਤਾਂ ਹੇਠਾਂ ਬਰੈਕਟ ਹਿੰਦਵਾਣੀ ਹਨ।

ਇਮਾਰਤ ਦੀ ਉਸਾਰੀ ਦਾ ਕੰਮ ਸਰਦਾਰ ਧਰਮ ਸਿੰਘ ਜੀ ਘਰਜਾਖੀਏ ਦੇ ਸਪੁਰਦ ਸੀ। ਇਹ ਪ੍ਰੇਮ ਦੀ ਸੇਵਾ ਕਰਦੇ ਸਨ। ਇਨ੍ਹਾਂ ਦਾ ਖ਼ਿਆਲ ਸੀ ਕਿ ਇਮਾਰਤ ਉਤੇ ਇੰਨਾ ਰੁਪਈਆ ਨਹੀਂ ਖਰਚਣਾ ਚਾਹੀਦਾ। ਇਸ ਲਈ ਕੰਧਾਂ ਦੇ ਬਾਹਰਵਾਰ ਇੱਟਾਂ ਦੀ ਚਿਣਾਈ ਪੱਕੀ ਹੁੰਦੀ ਸੀ. ਅਤੇ ਅੰਦਰਵਾਰ ਕੱਚੀ। ਜਦ ਲਾਟ ਸਾਹਿਬ ਨੇ ਇਕ ਵਾਰ ਆਪ ਆ ਕੇ ਇਕ ਕੱਚੀ-ਪੱਕੀ ਉਸਾਰੀ ਵੇਖੀ ਤਾਂ ਕਹਿਣ ਲਗੇ, "ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੇ ਇਸ ਕੇਂਦਰੀ ਆਸ਼ਰਮ ਦੀ ਇਮਾਰਤ ਖਾਲਸੇ ਦੀ ਸ਼ਾਨ ਮੁਤਾਬਿਕ ਚੰਗੀ ਤੋਂ ਚੰਗੀ ਬਣੇ। ਇਸ ਲਈ ਇਹ ਚਿਣਾਈ ਵਾਲੀ ਗੱਲ ਸਾਨੂੰ ਪਸੰਦ ਨਹੀਂ।" ਲਾਟ ਸਾਹਿਬ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਤਜਵੀਜ਼ ਹੋ ਈ ਕਿ ਸਰਦਾਰ ਧਰਮ ਸਿੰਘ ਜੀ ਦੀ ਥਾਂ ਇਕ ਅੰਗਰੇਜ਼ ਇੰਜੀਨੀਅਰ ਰਖਿਆ ਜਾਵੇ। ਉਸ ਮੌਕੇ ਤੇ ਕਿਸੇ ਸੱਜਣ ਨੇ ਕਿਹਾ ਕਿ ਨਵਾਂ ਇੰਜੀਨੀਅਰ ਵੱਡੀ ਤਨਖ਼ਾਹ ਲਵੇਗਾ, ਪਰ ਧਰਮ ਸਿੰਘ ਹੋਰੀਂ ਪ੍ਰੇਮ ਦੀ ਸੇਵਾ ਕਰਦੇ ਹਨ। ਇਸ ਤੇ ਮੇਜਰ ਹਿੱਲ ਦੇ ਮੂੰਹੋਂ ਨਿਕਲ ਗਿਆ "ਪ੍ਰੇਮ ਦੀ ਸੇਵਾ ਫ਼ਜ਼ੂਲ ਹੈ।" ਮੇਜਰ ਹਿੱਲ ਦੇ ਇਸ ਕਥਨ ਨੇ ਸਿੱਖਾਂ ਵਿਚ ਬੜੀ ਤਰਥੱਲੀ ਮਚਾ ਦਿੱਤੀ। ਲੋਕਾਂ ਨੇ ਥਾਂ ਥਾਂ ਰੋਸ ਵਜੋਂ ਜਲਸੇ ਕੀਤੇ, ਅਤੇ ੭0 ਕੁ ਪੰਥਕ ਸਭਾਵਾਂ ਤੇ ਦੀਵਾਨਾਂ ਨੇ ਰੋਸ ਦੇ ਮਤੇ ਪਾਸ ਕਰ ਕੇ ਭੇਜੇ। ਕਾਲਜ ਦੀ ਮੈਨੇਜਿੰਗ ਕਮੇਟੀ ਨੂੰ ਭੀ ਇਸ ਦੁਖਾਵੇਂ ਕਥਨ ਵਲੋਂ ਨਾ ਪਸੰਦੀ ਜ਼ਾਹਰ ਕਰਨੀ ਪਈ।

ਉਹ ਦਿਨ ੧੯੦੭ ਦੇ ਸਨ, ਜਦੋਂ ਸਾਰੇ ਹਿੰਦ ਵਿਚ ਹਲ-ਚਲ ਮਚੀ ਹੋਈ ਸੀ। ਮਿਸਟਰ ਗੋਖਲੇ ਅੰਮ੍ਰਿਤਸਰ ਆਇਆ ਹੋਇਆ ਸੀ, ਅਤੇ ਉਸ ਦੀ ਗੱਡੀ ਕਾਲਜ ਦੇ ਵਿਦਿਆਰਥੀਆਂ ਨੇ ਮੋਢਾ ਦੇ ਕੇ ਖਿੱਚੀ ਸੀ | ਆਸ ਪਾਸ ਜੋਸ਼ ਹੀ ਜੋਸ਼ ਸੀ। ਇਨ੍ਹਾਂ ਹਾਲਤਾਂ ਵਿਚ ਜਦ ਨਵਾਂ ਅੰਗਰੇਜ਼ ਇੰਜੀਨੀਅਰ ੧੦ ਫਰਵਰੀ.

੧੧੦