ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਇਕ ਕੋਆਪਰੇਪਿਵ ਸਟੋਰ, ਪੁਸਤਕ ਭੰਡਾਰ, ੨੦ ਰਜ਼ਾਰ ਪੁਸਤਕਾਂ ਵਾਲੀ ਲਾਇਬਰੇਰੀ, ਫਲਦਾਰ ਤੇ ਫੁੱਲਦਾਰ ਬੂਟਿਆਂ ਦੀ ਪਨੀਰੀ ਆਦਿ।

ਵਿਦਿਆਰਥੀਆਂ ਦੀ ਰਿਹਾਇਸ਼ ਲਈ ਸੱਤ ਵੱਡੇ ਖੁੱਲ੍ਹੇ ਬੋਰਡਿੰਗ ਹਨ, ਇਨ੍ਹਾਂ ਵਿਚੋਂ ਇਕ ਹਿੰਦੂਆਂ ਲਈ ਭੀ ਹੈ।

ਇਸ ਕਾਲਜ ਦੀ ਇਕ ਖਾਸ ਖੂਬੀ ਇਹ ਹੈ ਕਿ ਇਸ ਵਿਚ ਸਿੱਖ ਉਸਤਾਦਾਂ ਤੇ ਵਿਦਿਆਰਥੀਆਂ ਦੇ ਨਾਲ ਨਾਲ ਗੈਰ-ਸਿੱਖ ਉਸਤਾਦ ਅਤੇ ਵਿਦਿਆਰਥੀ ਭੀ ਬਿਨਾਂ ਕਿਸੇ ਰੋਕ ਟੋਕ ਦੇ ਲਾਏ ਜਾਂਦੇ ਹਨ। ਗੁਰੂ ਨਾਨਕ ਦੇਵ ਦੇ ਘਰ ਵਾਂਗੂ ਜੋ ਵੀ ਆਦਮੀ ਉਸਤਾਦ ਜਾਂ ਵਿਦਿਆਰਥੀ ਹੋ ਕੇ ਇਸ ਦੇ ਅੰਦਰ ਆ ਵੜਦਾ ਹੈ, ਉਸ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

ਧਰਮ-ਵਿਦਿਆ ਦੀ ਪੜ੍ਹਾਈ ਦਾ ਖਾਸ ਇੰਤਜ਼ਾਮ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਸਾਰੇ ਵਿਦਿਆਰਥੀ ਅਤੇ ਉਸਤਾਦ ਗੁਰੂਦੁਆਰੇ ਵਿਚ ਕੀਰਤਨ ਪਾਠ ਸੁਣਨ ਲਈ ਹਾਜ਼ਰ ਹੁੰਦੇ ਹਨ। ਇਸ ਨੇਮ ਦਾ ਜੋ ਅਸਰ ਹੁੰਦਾ ਹੈ, ਉਹ ਬਾਵਜੂਦ ਵਰਤਮਾਨ ਸਮੇਂ ਦੀਆਂ ਔਕੜਾਂ ਦੇ ਵਿਦਿਆਰਥੀਆਂ ਦੀ ਰਹਿਣੀ ਬਹਿਣੀ ਦੇ ਅੰਦਰ ਘਰ ਕਰ ਜਾਂਦਾ ਹੈ। ਇਸ ਦਾ ਸਬੂਤ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਕਿ ਜਿਤਨੇ ਮੁਖੀ ਸੇਵਕ ਏਸ ਵੇਲੇ ਸਿੱਖਾਂ ਵਿਚ ਕੰਮ ਕਰ ਰਹੇ ਹਨ, ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੁਰਾਣੇ ਵਿਦਿਆਰਥੀ ਹਨ। ਇਹ ਕਹਿਣਾ ਮੁਬਾਲਗਾ ਨਹੀਂ ਹੋਵੇਗਾ ਕਿ ਖਾਲਸਾ ਕਾਲਜ ਨਾ ਕੇਵਲ ਸਿੱਖਾਂ ਦਾ ਸਭ ਤੋਂ ਵੱਡਾ ਵਿਦਿਆਮੰਦਰ ਹੈ, ਸਗੋਂ ਕੌਮੀ ਉਸਾਰੀ, ਧਾਰਮਕ ਸੁਧਾਰ ਅਤੇ ਸਮਾਜਕ ਉੱਨਤੀ ਦਾ ਕੇਂਦਰ ਹੈ।

੧੧੫