ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸਭ ਤੇਰੀ ਕੁਦਰਤਿ ਤੂੰ ਕਾਦਰੁ ਕਰਤਾ" (ਵਾਰ ਆਸਾ)। ਇਹ ਕੁਦਰਤਿ ਸਾਡਾ ਆਪਣਾ ਮਥਿਆ ਨਾਂ ਹੈ। ਇਹ ਆਪ ਕੋਈ ਵੱਖਰੀ ਚੀਜ਼ ਨਹੀਂ। ਇਹ ਤਾਂ ਰੱਬੀ ਰਜ਼ਾ ਦੇ ਵਹਿਣਾਂ ਦਾ ਨਾਂ ਹੈ। 'ਪਾਣੀ ਨਿਵਾਣ ਵਲ ਵਹਿੰਦਾ ਹੈ'——— ਇਹ ਨੇਮ ਰੱਬ ਦੀ ਆਪਣੀ ਰਜ਼ਾ ਦਾ ਹੈ, ਜੋ ਪਾਣੀ ਵਿਚ ਵਹਿੰਦੀ, ਅੱਗ ਵਿਚ ਬਲਦੀ ਤੇ ਰੋਸ਼ਨੀ ਦਿੰਦੀ ਹੈ। ਇਹ ਰਜ਼ਾ ਅੰਨ੍ਹੇ-ਵਾਹ ਕੰਮ ਨਹੀਂ ਕਰਦੀ, ਬਲਕਿ "ਵਰਤੈ ਤਾਕੋ ਤਾਕੁ" ਸੋਚ ਸਮਝ ਕੇ ਇਸੇ ਮੰਤਵ ਨੂੰ ਲੈ ਕੇ ਸਭ ਤੱਤਾਂ ਨੂੰ ਚਲਾ ਰਹੀ ਹੈ।

ਇਹ ਰਜ਼ਾ ਰੱਬ ਦੀ ਹੈ, ਜੋ ਸਿਆਣਾ ਹੋ ਕੇ ਵਰਤਦਾ ਹੈ। ਉਹ ਕਿਵੇਂ ਆਪਣੀ ਰਜ਼ਾ ਦੇ ਖ਼ਿਲਾਫ਼ ਜਾ ਸਕਦਾ ਹੈ? ਜੇ ਕਰਾਮਾਤ ਦਾ ਅਰਥ ਹੈ ਕੁਦਰਤ ਦੇ ਕਾਨੂੰਨ ਦੇ ਵਿਰੁੱਧ ਜਾਣਾ, ਤਦ ਤਾਂ ਕਰਾਮਾਤ ਦੇ ਮੰਨਣ ਨਾਲ ਇਹ ਮੰਨਣਾ ਪਏਗਾ ਕਿ ਰੱਬ ਕਿਸੇ ਦੇ ਆਖੇ ਲਗ ਕੇ ਆਪਣੀ ਮਰਜ਼ੀ ਦੇ ਵਿਰੁੱਧ ਕੰਮ ਕਰ ਸਕਦਾ ਹੈ। ਇਹ ਹੋ ਨਹੀਂ ਸਕਦਾ। ਕੋਈ ਸਹੀ ਦਿਮਾਗ ਵਾਲਾ ਸਮਰਥ ਆਦਮੀ ਆਪਣੀ ਰਜ਼ਾ ਦੇ ਉਲਟ ਨਹੀਂ ਚਲਦਾ। ਫਿਰ ਰੱਬ ਕਿਵੇਂ ਚਲ ਸਕਦਾ ਹੈ?

ਰੱਬ ਬਾਬਤ ਇਹ ਤੑੌਖਲਾ ਕਿਵੇਂ ਬਣਿਆ ਕਿ ਉਹ ਆਪਣੀ ਰਜ਼ਾ ਬੇਨੇਮੀ ਹੀ ਚਲਾਉਂਦਾ ਹੈ? ਇਸ ਦੀ ਤਹਿ ਵਿਚ ਇਕ ਭਰਮ ਹੈ ਜੋ ਪੁਰਾਣੇ ਜ਼ਮਾਨੇ ਵਿਚ ਕੰਮ ਕਰਦਾ ਰਿਹਾ ਹੈ। ਉਹ ਇਹ ਹੈ ਕਿ ਲੋਕੀਂ ਰੱਬ ਦੀ ਕੋਈ ਸ਼ਖ਼ਸੀਅਤ ਜਾਂ ਆਚਰਣ ਨਹੀਂ ਸੀ ਮੰਨਦੇ। ਉਸ ਨੂੰ ਇਕ ਹੋਂਦ ਤਾਂ ਮੰਨਦੇ ਹਨ, ਪਰ ਖਾਲੀ ਜਹੀ, ਨਿਰੀ ਦਰਸ਼ਕ ਜਹੀ ਇਕ ਪਸਰੀ ਹੋਈ ਮਹਾਨ ਤਾਕਤ ਜਿਸ ਦੀ ਕੋਈ ਆਪਣੀ ਠੁੱਕ ਤਕ ਤਮੀਜ਼ ਵਾਲੀ ਮਰਜ਼ੀ ਨਹੀਂ ਸੀ ਹੁੰਦੀ। ਫਿਰ ਜਦ ਉਸ ਨੂੰ ਇਕ ਸ਼ਖ਼ਸੀਅਤ ਦਿੱਤੀ ਭੀ ਗਈ, ਤਾਂ ਭੀ ਉਸ ਦਾ ਕੋਈ ਬੱਝਵਾਂ ਸੁਭਾਅ ਜਾਂ ਆਚਰਨ ਨਾ ਮੰਨਿਆ ਗਿਆ। ਜਿਵੇਂ ਚਾਹੇ, ਬਿਨਾਂ ਸੋਚੇ ਵਿਚਾਰੇ, ਇਕ ਨਿੱਕੀ ਜਿਹੀ ਗੱਲ ਤੋਂ ਗੁੱਸੇ ਹੋ ਕੇ ਕੌਮਾਂ ਦਾ ਘਾਣ ਕਰ ਛੱਡਣਾ, ਪੰਜ-ਸੱਤ ਸਾਲ ਦੀਆਂ ਭੁੱਲਾਂ ਬਦਲੇ ਨਿਤਾਣੇ ਬੇਵਸ ਮਨੁੱਖਾਂ ਨੂੰ ਸਦੀਆਂ ਦੇ ਨਰਕਾਂ ਵਿਚ ਜਕੜ ਛੱਡਣਾ, ਕਦੀ ਕਿਸੇ ਪਾਪੀ ਦੇ ਅੰਤਲੇ ਸੁਆਸਾਂ ਨਾਲ ਭੁੱਲ ਕੇ ‘ਨਾਰਾਇਣ' ਕਹਿ ਛੱਡਣ ਨਾਲ ਖੁਸ਼ ਹੋ ਕੇ ਜਾਣਾ ਤੇ ਸਾਰੀ ਉਮਰ ਦੇ ਗੁਨਾਹਾਂ ਨੂੰ ਬਖ਼ਸ਼ ਦੇਣਾ, ਅਤੇ ਕਦੀ ਕਿਸੇ ਟੱਬਰ ਦੇ ਸ਼ੋਰ ਕਰਨ ਨਾਲ ਇਕ ਰਿਸ਼ੀ ਦੀ ਬ੍ਰਿਤੀ ਉਚਾਟ ਹੋ

੧੩੮