ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/25

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਿਚ ਗਿੱਧਾ ਮੋਇਆ ਨਹੀਂ, ਸਗੋਂ ਹੋਰ ਚਮਕ ਉਠਿਆ ਹੈ। ਇਸ ਦੇ ਰਾਹੀਂ ਭੀ ਹਾਸ-ਰਸ ਜ਼ਾਹਿਰ ਹੁੰਦਾ ਹੈ, ਪਰ ਜ਼ਮਾਨੇ ਦੀ ਬਰੀਕੀ ਮੁਤਾਬਕ ਨਿਮ੍ਹਾ ਨਿਮ੍ਹਾ:

ਸੁਰਮਾ ਤਿੰਨ ਰੱਤੀਆਂ——
ਡਾਕ ਗੱਡੀ ਵਿਚ ਆਇਆ।
.........
ਜਣ ਕੇ ਨੌ ਕੁੜੀਆਂ——
ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦੂੰ।
.........
ਕਾਲਿਆਂ ਨੂੰ ਖ਼ਬਰ ਕਰੋ——
ਗੋਰਾ ਰੰਗ ਡੱਬੀਆਂ ਵਿਚ ਆਇਆ।
.........
ਸਿਰ ਗੁੰਦ ਦੇ, ਕੁਪੱਤੀਏ ਨੈਣੇ!
ਉਤੇ ਪਾ ਦੇ ਡਾਕ-ਬੰਗਲਾ।
.........
ਹੁਣ ਦੇ ਬਾਬੂਆਂ ਦੇ——
ਚਿੱਟੇ ਕਪੜੇ ਤੇ ਖੀਸੇ ਖ਼ਾਲੀ।
.........
ਆਰੀਆਂ ਨੇ ਅਤਿ ਚੱਕ ਲਈ——
ਸਾਰੇ ਪਿੰਡ ਦੇ ਸਰਾਧ ਬੰਦ ਕੀਤੇ।
.........
ਬਣ ਗਿਆ ਸਿੰਘ-ਸਭੀਆ ——
ਜਦੋਂ ਮੁਕ ਗਏ ਘੜੇ ਚੋਂ ਦਾਣੇ।
.........
ਮੈਂ ਕਾਲਣ ਬਣ ਗਈ ਵੇ——
'ਕਾਲੀਆ! ਤੇਰਿਆਂ ਦੁੱਖਾਂ ਦੀ ਮਾਰੀ।
.........
ਹੋ ਗਏ ਬਮੋਹੇ——
ਜਿਹੜੇ ਸੰਗ 'ਕਾਲੀਆਂ ਦੇ ਰਲ ਗਏ।
.........

२३