ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰੱਖ਼ਤ’, ‘ਝੋਟਾ ਚੱਇਆ’, ‘ਭੇਡਾਂ ਸਿੰਙ ਕਦੋਂ ਨੇ ਜੰਮੇ', 'ਅਸੀਂ ਦੋ ਕੁ ਮਿੰਟ ਤਿਲਕੇ ਰਹੇ।'
(੨) ਲਫ਼ਜ਼ ਨੂੰ ਵਿਗਾੜਨਾਂ: ਡਾਕਦਰ, ਮਬ੍ਹਜੀ, ਚੀਪ ਹਡੀਟਰ, ਨੁਸ਼ਕਾਨ, ਲੰਬੜ, ਨੌਂਤੀ ਸੌ, ਵਫ਼ਕੀ, ਫ਼ਾਇਤਾ (ਫਤਿਹਾ ਦੀ ਥਾਂ)।
(੩) ਲਫ਼ਜ਼ ਦੇ ਅਰਥ ਨੂੰ ਵਿਗਾੜਨਾ: ਸਲਵਾਤਾਂ ਸੁਣਾਈਆਂ, ਸੋਹਲੇ ਸੁਣਾਏ।
(੪) ਲਫ਼ਜ਼ ਨੂੰ ਵਡਿਆ ਕੇ ਵਰਤਣਾ: ਚੁੜਾਲ ਸੋ, ਦਾਲਾ, ਮੁਛਹਿਰੇ, ਦਾੜ੍ਹ ਜੂਤ ਚਾਹਟਾ।
(੫) ਗੱਲ ਵਧਾ ਕੇ ਕਹਿਣੀ: ਲਖ ਵਾਰੀ ਕਿਹਾ: ਮੀਂਹ ਦੇ ਘਟੇ ਵੱਸੇ ਤਾਂ ਛੱਤ ਛੇ ਘੰਟੇ ਵਸਦੀ ਹੈ ‘ਵਾਰਸ ਸ਼ਾਹ ਨ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ', ‘ਵਾਰਸ ਸ਼ਾਹ ਨ ਥਾਉਂ ਦਮ ਮਾਰਨੇ ਦਾ, ਚ੍ਹਵਾਂ ਚਸ਼ਮਾਂ ਦੀ ਜਦੋਂ ਘਮਸਾਨ ਹੋਈ, ਜਾਂ ਮੈਂ ਮੰਗਿਆ ਤਾਂ ਲੱਗਾ ਪੈਣ ਘੋਟੂ।'
(੬) ਮਸ਼ਹੂਰ ਕਵਿਤਾ ਜਾਂ ਅਖਾਣਾਂ ਦੀ ਸਾਂਗ ਉਤਾਰਨੀ (Parody}:

'ਉਠੀ ਫਜ਼ਰੀ ਪੁੰਨੂੰ ਬੈਠਾ ਸੀ ਚੁਲ੍ਹੇ
ਹਾਏ ਕੀ ਕਹਿਰ ਦਾ ਧੂੰਆਂ ਈ ਪਾਇਆ।'

ਪ੍ਰੋਫ਼ੈਸਰ ਮੋਹਨ ਸਿੰਘ ਦੀ ਕਵਿਤਾ ‘ਸਿਖੀ' ਦੇ ਕਈ ਸਾਂਗ ਉਤਾਰੇ ਮਿਲਦੇ ਹਨ · ਜਿਵੇਂ———'ਪੇਟੂ' ਤੇ 'ਘੋਟੂ' ਇਸ ਤਰ੍ਹਾਂ ‘ਦਿੱਤੀ-ਤੋੜ'। ਸਿੰਘ ਦੇ ਵਜ਼ਨ ਉਤੇ 'ਪਾਪੜ ਤੋੜ-ਸਿੰਘ’ ਜਾਂ ‘ਤਹ ਤੋੜ ਸਿੰਘ' ਅਤੇ 'ਬੋਨਾ ਪਾਰਟ' ਦੇ ਵਜ਼ਨ ਉਤੇ 'ਪੋਨਾ-ਪਾੜ' ਬਣਾਣਾ ਇਕ ਮਸ਼ਕੂਲਾ ਹੈ।
(੭) ਬਹੁ-ਅਰਥ ਲਫਜ਼ ਵਰਤਣੇ: ਇਸ ਨੂੰ ਯਮਕ ਅਲੰਕਾਰ ਭੀ ਕਹਿੰਦੇ ਹਨ। ਇਸ ਦੀ ਵਰਤੋਂ ਅਜ ਕਲ ਬਹੁਤ ਪਸੰਦ ਨਹੀਂ ਕੀਤੀ ਜਾਂਦੀ। ਮਿਸਾਲ:

‘ਭਾਈ ਲਹਿਣਾ! ਤੂੰ ਲਹਿਣਾ ਤੇ ਮੈਂ ਦੇਣਾ।'

‘ਰਾਹ ਦੇ, ਰਾਹ ਦੇ ਹਰ ਕੋਈ ਆਖੇ, ਕਿਸ ਕਿਸ ਨੂੰ ਉਹ ਰਾਹ ਦੇ?
ਜੇ ਰਾਧੇ ਨਿਤ ਨਾਮ ਅਰਾਧੇ, ਤਦ ਭੇਦ ਖੁਲ੍ਹਣ ਉਸ ਰਾਹ ਦੇ।
ਇਕ ਰਾਧੇ ਦੇ ਵੇਖਣ ਕਾਰਨ, ਕਈ ਖੜੇ ਵਿਚ ਰਾਹ ਦੇ।
ਬਿਨ ਰਾਹ ਦਸਿਆਂ ਭੇਦ ਨ ਖੁਲ੍ਹਦਾ, ਕਈ ਭੁਲੇ ਫਿਰਨ ਵਿਚ
ਰਾਹ ਦੇ।

੨੮