ਕਿਉਂਕਿ ਇਸ ਦੀ ਹੋਂਦ ਰੂਹ ਦੇ ਨਰੋਏ ਤੇ ਤਕੜਾ ਹੋਣ ਦੀ ਨਿਸ਼ਾਨੀ ਹੈ। ਭਾਵੇਂ ਇਸ ਗੱਲ ਨੂੰ ਅਸੀਂ ਕਿਵੇਂ ਪਏ ਜਾਂਚੀਏ, ਇਹਦੇ ਵਿਚ ਸ਼ਕ ਨਹੀਂ ਕਿ ਜਿਥੇ ਪੱਕੀ ਸਿਆਣਪ ਅਤੇ ਆਚਰਣ ਦੀ ਪੂਰਣਤਾ ਹੈ, ਉਥੇ ਹਸੇ ਵਾਲੀ ਤਬੀਅਤ ਭੀ ਜ਼ਰੂਰ ਹੁੰਦੀ ਹੈ। ਜਿਥੇ ਹੁਲਾਰੇ ਵਾਲੀ ਤਬੀਅਤ ਨਹੀਂ, ਨਿਰੀ ਪੀਲ-ਮੂੰਹੀ ਉਦਾਸੀ ਹੈ ਜਾਂ ਗਿੱਲੀ ਕਮਲੀ ਦੀ ਝੁਮ ਮਾਰੀ ਹੋਈ ਸੰਜੀਦਗੀ, ਉਥੇ ਕਚਪੁਣਾ ਹੈ, ਕਠੋਰਪੁਣਾ ਹੈ, ਅਲ੍ਹੜਪੁਣਾ ਹੈ, ਜਿਸ ਦੇ ਹੁੰਦਿਆਂ ਆਚਰਣ ਦੀ ਉਸਾਰੀ ਅਧੂਰੀ ਹੀ ਰਹਿੰਦੀ ਹੈ। ਹਾਸ-ਰਸ ਤੋਂ ਬਿਨਾ ਨੇਕੀ ਭੀ ਇਕ ਪਾਸੀ ਜਹੀ, ਰੁੱਖੀ ਅਲੂਣੀ ਜਹੀ, ਜਾਂ ਇਤਨੀ ਮਿੱਠੀ ਹੋਵੇਗੀ ਕਿ ਜੀ ਮਤਲਾ ਜਾਵੇਗਾ।
ਇਹ ਹਾਸ-ਰਸ ਦੀ ਹੋਂਦ ਹੀ ਹੈ ਜਿਸ ਨਾਲ ਸਾਡੀਆਂ ਇਖਲਾਕੀ ਰੁਚੀਆਂ ਆਪੋ ਆਪਣੀਆਂ ਹੱਦਾਂ ਅੰਦਰ ਰਹਿ ਕੇ ਕੰਮ ਕਰਦੀਆਂ ਅਤੇ ਮਨੁੱਖਾਂ ਅੰਦਰ ਪ੍ਰਸਪਰ ਪ੍ਰੇਮ ਤੇ ਮੇਲ-ਜੋਲ ਵਧਾਉਂਦੀਆਂ ਹਨ। ਨਹੀਂ ਤਾਂ ਪਿਆਰ ਰੋਂਦੂ ਜਿਹਾ, ਅਕਾਉਣ ਵਾਲਾ ਤੇ ਕੁਰਬਾਨੀ ਚੀਕ ਪੁਕਾਰ ਵਾਲੀ ਭਾਰੂ ਜਹੀ ਹੁੰਦੀ। ਇਹ ਰਸ ਭਾਈਚਾਰੇ ਦੀ ਮਸ਼ੀਨ ਦੇ ਪੁਰਜ਼ਿਆਂ ਵਿਚ ਤੇਲ ਦਾ ਕੰਮ ਦਿੰਦਾ ਹੈ, ਜਿਸ ਨਾਲ ਆਪੋ ਵਿਚ ਦੀ ਰਗੜ ਘਟ ਜਾਂਦੀ ਅਤੇ ਰਵਾਦਾਰੀ ਅਤੇ ਮਿਲਵਰਤਣ ਵਧਦੀ ਹੈ। ਇਸ ਦੇ ਨਾ ਹੋਣ ਨਾਲ ਮਹਾਂਭਾਰਤ ਦਾ ਜੰਗ ਹੋਇਆ। ਜੇ ਕੋਰਵਾਂ ਦੇ ਆਗੂ ਵਿਚ ਇਕ ਤੀਵੀਂਂ ਦੇ ਮਖੌਲ ਦੇ ਜਰਨ ਦੀ ਤਾਕਤ ਹੁੰਦੀ, ਤਾਂ ਉਹ ਇੰਨਾ ਗੁੱਸਾ ਕਿਉਂ ਕਰਦਾ ਤੇ ਮਹਾਂਭਾਰਤ ਦਾ ਜੰਗ ਕਿਉਂ ਹੁੰਦਾ? ਜੇ ਦਰਭਾਸ਼ਾ ਰਿਸ਼ੀ ਜਾਦਵਾਂ ਦੇ ਹਾਸੇ ਨੂੰ ਝਲ ਸਕਦਾ, ਤਾਂ ਜਾਦਵਾਂ ਦੀ ਸਾਰੀ ਕੁਲ ਦਾ ਨਾਸ ਕਿਉਂ ਹੁੰਦਾ?
ਫਿਰ ਭੀ ਹਿੰਦੂ ਇਤਿਹਾਸ ਵਿਚ ਹਾਸੇ-ਰਸ ਦਾ ਘਾਟਾ ਨਹੀਂ। ਨਾਰਦ ਰਿਸ਼ੀ ਭਗਤਾਂ ਦਾ ਗੁਰੂ ਹੋਇਆ ਹੈ, ਪਰ ਉਸ ਵਿਚ ਮਖੌਲ ਕਰਨ ਦੀ ਆਦਤ ਚੰਗੀ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਾਸ-ਰਸ ਦੇ ਹੁੰਦਿਆਂ ਭੀ ਆਦਮੀ ਧਰਮੀ ਹੋ ਸਕਦਾ ਹੈ। ਬਲਕਿ ਮੇਰਾ ਖਿਆਲ ਹੈ ਕਿ ਪੂਰਨ ਧਰਮੀਆਂ ਵਿਚ ਇਹ ਰਸ ਵਧੇਰੇ ਹੁੰਦਾ ਹੈ।
ਕਈ ਸੱਜਣ ਹਜ਼ਰਤ ਈਸਾ ਵਿਚ ਹਾਸੇ ਵਾਲੀ ਤਬੀਅਤ ਨਹੀਂ ਦੇਖਦੇ ਅਤੇ ਉਸ ਨੂੰ 'ਮੈਨ ਐਫ ਸਾਰੋ’ (ਉਦਾਸ ਮਨੁੱਖ) ਕਹਿ ਕੇ ਖੁਸ਼
੩੧