ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੇ ਹਨ। ਉਸ ਹਾਲਤ ਵਿਚ ਉਨ੍ਹਾਂ ਨੂੰ ਦੇਖੋ ਤਾਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ, ਪਰ ਹੁੰਦੇ ਉਸ ਵਕਤ ਵੀ ਉੱਨੇ ਹੀ ਨਰਮ ਤੇ ਕੋਮਲ ਹਨ। ਕੇਵਲ ਇਹ ਕੋਮਲਤਾ ਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਇਸ ਗੁੱਸੇ ਤੇ ਝਲਪੁਣੇ ਦਾ ਕਾਰਣ ਉਨ੍ਹਾਂ ਦੀ ਜ਼ਿੰਦਗੀ ਦਾ ਪਿੱਛਾ ਫੋਲਣ ਤੋਂ ਇਹ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿਚ ਹੀ ਸਾਥ ਛੱਡ ਗਿਆ, ਅਤੇ ਝੋਲ ਪੁੱਤਰਾਂ ਧੀਆਂ ਤੋਂ ਖ਼ਾਲੀ ਰਹੀ। ਕਿਸੇ ਨੇ ਨਿਕੀਆਂ ਨਿਕੀਆਂ ਬਾਹਾਂ ਗਲ ਵਿਚ ਪਾ ਕੇ ਨਹੀਂ ਆਖਿਆ, 'ਬੀ ਜੀਓ! ਮੈਂ ਕਿੱਡਾ ਸੋਹਣਾ ਵਾਂ!'

... ਮੈਂ ਕਈ ਵੱਡੇ ਵੱਡੇ ਕਬੱਕੜ ਦੇਖੇ ਹਨ ਚੋਂ ਬਾਹਰ ਪੰਡਾਲਾਂ ਵਿਚ ਕਥਾ ਕਰਦਿਆਂ ਜਾਂ ਵਖਿਆਨ ਦਿੰਦਿਆਂ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦਸ ਕੇ ਹੈਰਾਨ ਕਰ ਦਿੰਦੇ ਹਨ। ਪਰ ਜੇ ਕੋਈ ਦੁਖੀਆ ਜਾਂ ਲੋੜਵੰਦ ਉਨ੍ਹਾਂ ਦੇ ਦਰ ਤੇ ਜਾ ਖੜੋਵੇ ਤਾਂ ਚਾਰ ਚਾਰ ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ ਅਤੇ ਜੋ ਮਿਲਣ ਵੀ ਤਾਂ ਉਨ੍ਹਾਂ ਦਾ ਦਿਲ ਹਮਦਰਦੀ ਨਾਲ ਨਹੀਂ ਪੰਘਰਦਾ, ਅੱਖਾਂ ਨਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਹੀ ਰਹਿੰਦੀਆਂ ਹਨ, ਤਰਸ ਜਾਂ ਪਿਆਰ ਨਾਲ ਸਜਲ ਨਹੀਂ ਹੋਈਆਂ। ਇੱਡੀ ਕਰੜਾਈ ਦਾ ਕਾਰਨ? ਕੇਵਲ ਇਹ ਕਿ ਇਹੋ ਜਿਹੇ ਸੱਜਣ ਆਪਣਾ ਸਾਰਾ ਸਮਾਂ ਪੋਥੀਆਂ ਫੋਲਣ, ਲਿਖਣ ਜਾਂ——ਜਿਵੇਂ ਇਕ ਸੱਜਣ ਦੀ ਵਹੁਟੀ ਕਿਹਾ ਕਰਦੀ ਹੈ——ਭਾਈ ਹਰੀ ਆਪਣੀ ਸਾਰੀ ਜ਼ਿੰਦਗੀ ਹੈਂਡ ਬੈਗ ਨਾਲ ਮੋਟਰਾਂ ਗੱਡੀਆਂ ਦੇ ਸਫ਼ਰ ਵਿਚ ਹੀ ਟਪਾ ਛੱਡਦੇ ਹਨ। ਉਨ੍ਹਾਂ ਵਿਚ ਘਰ ਦਾ ਪਿਆਰ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਕੋਰੀ ਜਹੀ ਹੁੰਦਾ ਹੈ।

ਇਹੋ ਜਹੇ ਉਪਦੇਸ਼ਕ ਤੇ ਲਿਖਾਰੀ ਵਡੇ-ਵਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਵੀ ਆਪਣੇ ਨਮੂਨੇ ਉਤੇ ਢਾਲਦੇ ਹੋਏ ਉਨ੍ਹਾਂ ਮਹਾਂ ਪੁਰਖਾਂ ਨੂੰ ਵੀ ਆਪਣੇ ਜਹੇ ਕੋਰੇ ਤੇ ਘਰੋਗੀ ਪਿਆਰ ਤੋਂ ਸੱਖਣੇ ਬਣਾ ਦਸਦੇ ਹਨ। ਗੁਰੂ ਨਾਨਕ ਸਾਹਿਬ ਦਾ ਜੀਵਨ ਇਉਂ ਦਸਦੇ ਹਨ ਕਿ ਜਿਵੇਂ ਉਹ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿਚੋਂ ਲੰਘੇ ਹੀ ਨਹੀਂ ਹੁੰਦੇ। ਬਾਲਪਨ ਤੋਂ ਹੀ ਉਤਨੀਆਂ ਸਿਆਣੀਆਂ ਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਿਤਨੀਆਂ

੩੯