ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੀਆਂ ਦੇ ਰਚਣ ਮਿਚਣ ਤੋਂ ਸਹਿਜੇ-ਸਹਿਜੇ ਬਣੀ ਤੇ ਸ਼ਾਹ ਜਹਾਨ ਦੇ ਵੇਲੇ ਇਸ ਨੇ ਵਰਤਮਾਨ ਸ਼ਕਲ ਫੜੀ। ਇਸ ਦੀ ਉਸਰਗੀ ਦੇ ਸਬੂਤ ਚਾਂਦ (੧੧੯੩), ਅਮੀਰ ਖ਼ੁਸਰੋ (੧੩੨੫), ਕਬੀਰ (੧੪੪੦-੧੫੧੮), ਗੁਰੂ ਨਾਨਕ (੧੪੬੯੧੫੮), ਤੁਲਸੀ ਦਾਸ (੧੬੨੩), ਆਦਿ ਦੀਆਂ ਰਚਨਾਵਾਂ ਵਿਚੋਂ ਮਿਲਦੇ ਹਨ। ਇਸ ਨੂੰ ਬ੍ਰਿਜ-ਭਾਸ਼ਾ ਤੇ ਅਰਬੀ ਫ਼ਾਰਸੀ ਦੀਆਂ ਖ਼ਾਸ ਖ਼ਾਸ ਖ਼ੂਬੀਆਂ ਗੁੜ੍ਹਤੀ ਵਿਚ ਮਿਲੀਆਂ। ਬ੍ਰਿਜ-ਭਾਸ਼ਾ ਵਿਚ ਜ਼ੋਰ ਬਿਆਨ ਤੇ ਹੁੰਦਾ ਹੈ, ਅਤੇ ਫ਼ਾਰਸੀ ਅਰਬੀ ਦਾ ਵਿਚਾਰ ਉਤੇ। ਮੁਹੰਮਦ ਹੁਸੈਨ ‘ਆਜ਼ਾਦ’ ਆਪਣੀ ਪੁਸਤਕ 'ਆਬਿ-ਹੱਯਾਤਿ' ਵਿਚ ਦਸਦੇ ਹਨ ਕਿ ਬ੍ਰਿਜ-ਭਾਸ਼ਾ ਵਿਚ ਲਿਖਾਰੀ ਦਾ ਆਸ਼ਾ ਇਹ ਹੁੰਦਾ ਹੈ ਕਿ ਪੜ੍ਹਨ ਵਾਲੇ ਨੂੰ ਕਿਸੇ ਗੱਲ ਦੇ ਸੋਹਣੇ-ਸੋਹਣੇ ਵੇਰਵੇ ਦਸਕੇ ਚਕ੍ਰਿਤ ਕੀਤਾ ਜਾਵੇ ਤੇ ਫ਼ਾਰਸੀ ਅਰਬੀ ਵਿਚ ਅਸਲ ਦੀ ਨਿਕੀ ਜਿਹੀ ਗਰੀ ਉਤੇ ਅਲੰਕਾਰਾਂ ਤੇ ਪ੍ਰਮਾਣਾਂ ਦਾ ਵੱਡਾ ਸਾਰਾ ਖੋਪਾ ਚਾੜ੍ਹਿਆ ਹੁੰਦਾ ਹੈ ਜਿਸ ਵਿਚੋਂ ਕਈ ਵੇਰ ਗਰੀ ਲੱਭਣੀ ਹੀ ਔਖੀ ਹੋ ਜਾਂਦੀ ਹੈ। ਇਕ ਬਾਹਲਾਂ ਕਰਕੇ ਬਣਾਉ ਤੇ ਨਿਭਾਉ 'ਚ ਮੂਰਤਕ (Sculptural) ਹੈ ਤੇ ਦੂਜੀ ਚਿਤਰਕਾਰੀ ਵਾਂਗੂ ਮੂਰਤਕ (Picturesque} ਜਿਸ ਵਿਚ ਸ਼ਿਅਰ ਤੇ ਸ਼ੇਅਰ (ਬਿਨਾਂ ਕਿਸੇ ਕੇਂਦਰੀ ਖ਼ਿਆਲ ਦੇ} ਇਉਂ ਜੁੜਿਆ ਹੁੰਦਾ ਹੈ ਜਿਵੇਂ ਪਚੰਰਕਾਰੀ ਵਿਚ ਵੱਖ-ਵੱਖ ਪਚਰਾਂ। ਉਰਦੂ ਵਿਚ ਇਹ ਦੋਵੇਂ ਗੁਣ ਆ ਗਏ। ਸਮਾਂ ਪਾ ਕੇ ਇਹ ਸਾਰੀ ਹਿੰਦ ਦੀ ਸਾਂਝੀ ਬੋਲੀ ਬਣ ਜਾਂਦੀ ਜੇਕਰ ਅਕਬਰ ਤੋਂ ਪਿਛੋਂ ਆਉਣ ਵਾਲੇ ਲੋਕ ਇਸ ਫ਼ਾਰਸੀ ਗ਼ਜ਼ਲ ਤੇ ਕਸ਼ੀਦੇ ਦੀ ਚੇਟਕ ਨਾ ਲਾ ਦਿੰਦੇ। ਫਿਰ ਭੀ ਮੁਹੰਮਦ ਮੀਰ ਤਕੀ ਮੀਰ ਦੀਆਂ ਮਸਨਵੀਆਂ ਅਤੇ ਆਜ਼ਾਦ, ਹਾਲੀ ਤੇ ਨਜ਼ੀਰ ਦੀਆਂ ਰਚਨਾਵਾਂ ਦਸ ਰਹੀਆਂ ਹਨ ਕਿ ਉਰਦੂ ਦੇ ਕੌਮੀ ਜ਼ਬਾਨ ਬਣ ਜਾਣ ਦਾ ਚੌਖਾ ਮੌਕਾ ਹੈ। ਇਹ ਮੌਕਾ ਉਦੋਂ ਬਹੁਤ ਜ਼ਿਆਦਾ ਸੀ ਜਦੋਂ ਹਿੰਦੁਸਤਾਨ ਦੀਆਂ ਸੂਬਕ ਬੋਲੀਆਂ ਇਕ ਦੂਜੇ ਦੇ ਬਹੁਤ ਨੇੜੇ ਸਨ। ਹੁਣ ਤਾਂ ਅੰਗਰੇਜ਼ੀ ਨੇ ਵਿਚ ਪੈ ਕੇ ਇਨ੍ਹਾਂ ਨੂੰ ਇਕ ਦੂਜੀ ਤੋਂ ਬਹੁਤ ਦੂਰ ਸਿਟ ਦਿਤਾ ਹੈ, ਕਿਉਂਕਿ ਅੰਗਰੇਜ਼ੀ ਦਾ ਮੂਲਿਕ ਸੰਬੰਧ ਕਿਸੇ ਸਥਾਨਕ ਬੋਲੀ ਨਾਲ ਨਹੀਂ। ਜੇ ਇਸ ਦੀ ਥਾਂ ਕੋਈ ਹਿੰਦ ਦੀ ਆਪਣੀ ਬੋਲੀ ਕੇਂਦਰੀ ਥਾਂ ਮਲਦੀ, ਤਾਂ ਆਸ-ਪਾਸ ਦੀਆਂ ਸਥਾਨਕ ਬੋਲੀਆਂ ਨਾਲ ਜੋੜੀ ਰੱਖਦੀ। ਪਰ ਅੰਗਰੇਜ਼ੀ ਓਪਰੀ ਹੋਣ ਕਰਕੇ ਸਾਰੀਆਂ ਪ੍ਰਾਂਤਿਕ ਬੋਲੀਆਂ ਨੂੰ ਨਖੇੜ ਰੱਖਦੀ ਰਹੀ ਹੈ। ਇਸੇ ਲਈ ਨਾਮਦੇਵ ਦੀ ਬੋਲੀ ਅਜੇ ਭੀ ਪੰਜਾਬ ਵਿਚ ਸਮਝ ਆ ਸਕਦੀ ਹੈ ਪਰ ਅਤਰ ਦੀ ਮਰਾਠੀ ਸਾਡੇ

੯੧