ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/161

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵੀਆਂ ਸੋਚਾਂ

ਤੋਂ ਬਚਣਾ। ਜਬਾਨੀ ਗਲ ਕਥ ਕਰਨ ਵਿਚ ਇਹ ਪਵਾੜੇ, ਇਹ ਸੋਘਾਂ, ਇਹ ਰੁਕਾਵਟਾਂ ਨਹੀਂ ਹੁੰਦੀਆਂ; ਇਸ ਲਈ ਇਸ ਵਿਚ ਵਧੇਰੇ ਖੁਲ੍ਹ ਹੁੰਦੀ ਹੈ, ਜਿਸ ਕਰਕੇ ਇਸ ਵਿਚ ਵਧੇਰੇ ਅਪਣੱਤ, ਵਧੇਰੇ ਨੇਕ-ਨੀਤੀ, ਵਧੇਰੇ ਦਿਆਨਤਦਾਰੀ ਵਰਤਣ ਦਾ ਅਵਸਰ ਮਿਲਦਾ ਹੈ।

ਜੇ ਇਸ ਖੁਲ੍ਹ ਦੇ ਵਰਤਣ ਦੀ ਜਾਚ ਜਾਂ ਜੁਮੇਵਾਰੀ ਦਾ ਭਾਵ ਨਾ ਹੋਵੇ ਤਾਂ ਇਹ ਖੁਲ੍ਹ ਬਹੁਤ ਖਰੂਦ ਮਚਾਂਦੀ ਹੈ। ਆਪ-ਹੁਦਰਾ ਆਦਮੀ ਗੱਪ ਸ਼ਪ ਨੂੰ ਵੈਰ ਕਢਣ ਦਾ ਸਾਧਨ ਬਣਾ ਲੈਂਦਾ ਹੈ। ਉਹ ਲੋਕਾਂ ਦੀ ਨਿੰਦਾ ਚੁਗਲੀ ਕਰਦਾ, ਘਰ ਨੂੰ ਘਰ ਤੋਂ ਪਾੜਦਾ, ਦੋਸਤਾਂ ਮਿਤਰਾਂ ਵਿਚ ਗ਼ਲਤਫਹਿਮੀਆਂ ਪਾ ਕੇ ਨਖੇੜਦਾ ਤੇ ਸਾਰੇ ਭਾਈਚਾਰੇ ਵਿਚ ਕੁਰੱਸ ਤੇ ਗੁੰਝਲਾਂ ਪਾ ਦਿੰਦਾ ਹੈ। ਪਰ ਗੱਪੀ ਹੋਣ ਕਰਕੇ ਉਸ ਦੇ ਅੰਦਰ ਦੇ ਔਗਣ ਛੇਤੀ ਬਾਹਰ ਆ ਜਾਂਦੇ ਹਨ। ਲੋਕੀ ਉਸ ਨੂੰ ਪਛਾਣ ਕੇ ਜਾਂ ਤਾਂ ਉਸੇ ਵੇਲੇ ਕੁਟ ਕੁਟਾ ਕਰ ਕੇ ਸੋਧ ਲੈਂਦੇ ਹਨ, ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁੜਾ ਲੈਂਦੇ ਹਨ।

ਖੁਲ੍ਹੀਆਂ ਗਲਾਂ ਕਰਨ ਦਾ ਵੀ ਇਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਬਾਹੁਣ ਲਈ ਕਈ ਗੁਣਾਂ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਇਸ ਗਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਵੇ। ਉਸ ਦੇ ਦਿਲ ਵਿਚ ਲਮੇ ੨ ਵੈਰ ਨਾ ਹੋਣ। ਉਸ ਦੀ ਆਮ ਵਾਕਫ਼ੀ ਤੇ ਤਜਰਬਾ ਬਹੁਤ ਹੋਵੇ, ਜੋ ਬਹੁਤ ਕਰਕੇ ਸਫ਼ਰ ਕਰਨ ਤੇ ਦੇਸਾਂ ਵਿਚ ਭਉਣ ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਹੈ: 'ਬਹੁ ਤੀਰਥ ਭਵਿਆ ਤੇਤੋ ਲਵਿਆ।' ਜੋ ਕੁਝ ਆਲੇ-ਦੁਆਲੇ ਵਿਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰਖਦਾ ਹੋਵੇ, ਨਹੀਂ ਤਾਂ ਉਸ ਦੀਆਂ ਗਲਾਂ, ਉਸ ਦੇ ਮਖੌਲ, ਇਕ ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜਹੇ ਲਗਣ ਲਗ ਪੈਣ ਗੇ। ਉਸ ਨੂੰ ਲੋਕਾਂ ਦੇ ਸੁਭਾ ਤੇ ਮੌਕਾ ਪਛਾਨਣ ਦੀ ਜਾਚ ਹੋਵੇ, ਲੋਕਾਂ ਦੀਆਂ ਆਮ ਰੁਚੀਆਂ ਨਾਲ

ー੧੫੮ー