ਨਵੀਆਂ ਸੋਚਾਂ
ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ ਪਾਸ ਦੀਆਂ ਵਿਹਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ। ਕਿਸੇ ਮਿਤਰ ਪਾਸੋਂ (ਜੋ ਸ਼ਾਹੂਕਾਰ ਨਾ ਹੋਵੇ) ਉਧਾਰ ਲੈਣ ਜਾਓ ਤਾਂ ਤੁਹਾਨੂੰ ਹਜ਼ਾਰ ਵੇਲਣੇ ਸਿਧੇ ਪੁਠੇ ਵੇਲਣੇ ਪੈਣਗੇ, ਤਦ ਜਾ ਕੇ ਅਸਲੀ ਮਜ਼ਮੂਨ ਵਲ ਆਓਗੇ। ਗਲ ਸ਼ੁਰੂ ਕਰਨੀ ਹੀ ਔਖੀ ਹੁੰਦੀ ਹੈ। ਜਦ ਇਕ ਵੇਰ ਗਲ ਰਿੜ੍ਹ ਪਏ ਤਾਂ ਖਿਦੋ ਵਾਂਗੂ ਖੇਡ ਜਾਰੀ ਰਹਿੰਦੀ ਹੈ। ਵਿਚ ਵਿਚਾਲੇ ਜਿਥੇ ਭੀ ਮੌਕਾ ਲਗ ਜਾਏ, ਆਪਣੇ ਮਤਲਬ ਦੀ ਗਲ ਠੇਲ੍ਹ ਦਈਦੀ ਹੈ।
"ਸੁਣਾ ਯਾਰ! ਤੂੰ ਤਾਂ ਈਦ ਦਾ ਚੰਨ ਹੀ ਹੋ ਗਿਓਂ। ਕਿਥੇ ਰਹਿੰਦਾ ਏ?"
"ਰਹਿਣਾ ਕੀ ਏ? ਕਈ ਦਿਨਾਂ ਤੋਂ ਮੰਜੇ ਤੇ ਪਿਆ ਪਾਸੇ ਮਾਰਦਾ ਹਾਂ। ਗੋਡੇ ਵਿਚ ਜੁ ਦਰਦ ਆ ਨਿਕਲੀ ਐ।"
"ਹਾਂ ਜੀ! ਧਨੀ ਲੋਕਾਂ ਦੀਆਂ ਬੀਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ। ਡਾਕਟਰ ਹੋ ਨਾਂ। ਲੋਕੀ ਮੰਜੇ ਤੇ ਪਿਆਂ ਨੂੰ ਭੀ ਆ ਦੁਆਈ ਪੁਛਦੇ ਨੇ ਤੇ ਫੀਸਾਂ ਪਏ ਦਿੰਦੇ ਨੇ। ਜੇ ਮੇਰੇ ਵਰਗਾ ਕੰਗਾਲ ਹੁੰਦੋਂ, ਤਾਂ ਬੀਮਾਰ ਪਏ ਦੇਖਦੋਂ ਕਿ ਕਿਨੀਂ ਵੀਹੀਂ ਸੌ ਹੁੰਦਾ ਹੈ!'
"ਵਾਹ ਭਈ! ਤੂੰ ਕਦੋਂ ਦਾ ਕੰਗਾਲ ਹੋ ਗਿਓਂ?"
"ਤੈਨੂੰ ਪਤਾ ਨਹੀਂ? ਮਕਾਨ ਬਣਾ ਬੈਠਾ ਹਾਂ। ਸਭ ਕੁਝ ਵਿਚੇ ਲਗ ਗਿਐ। ਛੇ ਕੁ ਮਹੀਨੇ ਦੀ ਔੜ ਹੈ। ਫੇਰ ਜਲ ਥਲ ਹੋ ਜਾਏਗਾ। ਹਾਂ ਸਚੀਂ! ਇਕ ਸੌ ਰੁਪਏ ਦੀ ਡਾਢੀ ਲੋੜ ਹੈ। ਭਰਜਾਈ ਕੋਲੋਂ ਪੁਛ ਖਾਂ, ਕਿਤੇ ਏਧਰ ਓਧਰ ਰਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ।"
ਬਸ ਇਥੋਂ ਆਪਣੇ ਮਤਲਬ ਦੀ ਗਲ ਸਿਧੀ ਸ਼ੁਰੂ ਕਰ ਲਈਦੀ ਹੈ। ਔਖ ਕੇਵਲ ਸ਼ੁਰੂ ਕਰਨ ਵਿਚ ਹੀ ਹੁੰਦਾ ਹੈ। ਸੋ ਇਹ ਸ਼ੁਰੂ ਕਰਨ ਦਾ ਹੁਨਰ ਹੀ ਗਪ ਸ਼ਪ ਅਖਵਾਂਦਾ ਹੈ। ਕੋਈ ਦੁਖ ਵਾਲਾ ਸੁਨੇਹਾ ਦੇਣਾ ਹੋਵੇ, ਕੋਈ ਸਫਾਰਸ਼ ਪਾਣੀ ਹੋਵੇ, ਕੋਈ ਸਾਕ ਸੰਬੰਧ ਕਰਨਾ ਪਏ, ਤਾਂ
ー੧੬੦ー