ਇਹ ਸਫ਼ਾ ਪ੍ਰਮਾਣਿਤ ਹੈ
ਨਵੀਆਂ ਸੋਚਾਂ
ਦੇ ਸਾਮ੍ਹਣੇ ਵਾਲੇ ਕਿਕਰ* ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬਧੀ ਅਗੇ ਪਿਛੇ ਦੀਆਂ ਗੱਲਾਂ ਕਰਦੇ ਰਹੇ ਸਾਂ। ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰਖਿਆ ਸੀ ਤੇ ਅਸੀਂ ਇੱਨੇ ਸੂਖਮ ਭਾਵ ਵਾਲੇ ਹੋ ਗਏ ਸਾਂ ਕਿ ਲਹਿੰਦੇ ਸੂਰਜ ਦੀ ਟਿਕੀ ਉਤੋਂ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉਤੋਂ ਲੰਘਦੇ ਦੇਖ ਕੇ ਤ੍ਰਿਬਕ ਪੈਂਦੇ ਸਾਂ, ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿਚ ਗੱਲਾਂ ਕਾਹਲੀ ਕਾਹਲੀ ਕਰਨ ਲਗ ਪੈਂਦੇ ਸਾਂ। ਪਰ ਗੱਲਾਂ ਅਮੁੱਕ ਸਨ। ਓਹ ਅਜੇ ਤਾਈਂ ਨਹੀਂ ਮੁਕੀਆਂ।
*ਜਦ ਪਿਛੇ ਜਹੇ ਪ੍ਰਿੰਸੀਪਲ ਮਨ ਮੋਹਨ ਦੇ ਹੁਕਮ ਨਾਲ ਇਸ ਕਿਕਰ ਦਾ ਸਫਾਇਆ ਕੀਤਾ ਗਿਆ, ਤਾਂ ਮੈਂ ਕਾਲਜ ਦੀ ਮੈਗਜ਼ੀਨ ਵਿਚ ਰੋਸ ਪ੍ਰਗਟ ਕੀਤਾ। ਉਸ ਵਿਚਾਰੇ ਨੂੰ ਕੀ ਪਤਾ ਕਿ ਮੇਰੇ ਦਿਲ ਨੂੰ ਕਿਉਂ ਖੋਹ ਪੈ ਰਹੀ ਹੈ!
ー੧੬੨ー