ਨਵੀਆਂ ਸੋਚਾਂ
ਵਸ ਨਾ ਜਾਵੀਏ, ਜੰਮਦਿਆਂ ਹੀ ਕਰਮੰਡਲ ਚੁਕ ਕੇ ਬਨਬਾਸ ਕਰਨ ਚਲੇ ਜਾਂਦੇ ਸਨ। ਅੰਤ ਇਹੋ ਜਹਿਆਂ ਨੂੰ ਭੀ ਠੀਕ ਰਸਤਾ ਲਭਦਾ ਸੀ ਤਾਂ ਗ੍ਰਿਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿਖ ਗੁਰੂਆਂ ਨੇ ਘਰੋਗੀ ਜੀਵਣ ਉਤੇ ਜ਼ੋਰ ਦਿਤਾ, ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਣ ਤੋਂ ਹੈ। ਧੀਆਂ ਪੁਤਰ ਇਸਤਰੀ ਮਾਤਾ ਪਿਤਾ ਇਹ ਮਾਇਆ ਦੇ ਸੰਬੰਧ ਨਹੀਂ, ਸਗੋਂ ਹਰੀ ਨੇ ਆਪ ਸਾਡੇ ਆਚਰਣ ਢਾਲਣ ਲਈ ਪਵਿੱਤਰ ਸਾਂਚੇ ਬਣਾਏ ਹਨ:
"ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ।
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ।'(ਗੂਜਰੀ ਮ: ੪)
ਜਿਸ ਨੇ ਕਿਸੇ ਵਿਹਾਰ ਵਿਚ ਪੈ ਕੇ ਨਿਤ ਨਿਤ ਬਦ-ਦਿਆਨਤੀ ਦਾ ਟਾਕਰਾ ਨਹੀਂ ਕੀਤਾ, ਉਸ ਨੇ ਦਿਆਨਤਦਾਰੀ ਦੇ ਗੁਣ ਨੂੰ ਕਿਵੇਂ ਸਿਖਣਾ ਹੋਇਆ? ਇਸੇ ਤਰ੍ਹਾਂ ਜਿਸ ਨੇ ਪਿਤਾ, ਮਾਤਾ, ਭਰਾ, ਭੈਣ, ਪੁਤਰ, ਧੀ ਬਣ ਕੇ ਇਨ੍ਹਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਉਸ ਨੂੰ ਇਨ੍ਹਾਂ ਸੰਬੰਧਾਂ ਵਿਚੋਂ ਪੈਦਾ ਹੋਏ ਗੁਣ, ਪਿਤਾ-ਪੁਣਾ, ਪੁਤਰ-ਪੁਣਾ ਆਦਿ ਕਿਵੇਂ ਆ ਸਕਦੇ ਹਨ? ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੀ ਭੀ ਨਹੀਂ ਸਿਖੇ ਜਾ ਸਕਦੇ ਜਦ ਤਕ ਕਿ ਮਨੁਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਨ੍ਹਾਂ ਦੀ ਸੰਭਾਲ ਲਈ ਉੱਦਮ ਤੇ ਲਿਆਕਤ ਨਾ ਪੈਦਾ ਕਰੇ।
ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ। ਕੇਵਲ ਓਹੀ ਲੋਕ ਆਪਣੇ ਮੁਲਕ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ ਨੂੰ, ਟਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ
ー੪੮ー