ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵਾਂ ਜ਼ਮਾਨਾ

ਵਿਚ ਵੀ ਅੰਗ੍ਰੇਜ਼ੀ ਮੂਰਤਾਂ ਇੱਨੀ ਛੇਤੀ ਚਲਦੀਆਂ ਹਨ ਅਤੇ ਗੱਲਾਂ ਬਾਤਾਂ ਇੱਨੀ ਕਾਹਲੀ ਨਾਲ ਹੁੰਦੀਆਂ ਹਨ ਕਿ ਅਣਹਿੱਲੇ ਦਰਸ਼ਕ ਦਾ ਮਨ ਦੌੜ ਦੌੜ ਕੇ ਹਫ਼ ਜਾਂਦਾ ਹੈ ਜਾਂ ਪਿੱਛੇ ਰਹਿ ਜਾਂਦਾ ਹੈ। ਹਾਂ, ਹਿੰਦੁਸਤਾਨੀ ਫ਼ਿਲਮਾਂ ਵਿਚ ਆਮ ਲੋਕਾਂ ਦੀ ਦਿਮਾਗ਼ੀ ਹਾਲਤ ਦੇ ਮੁਤਾਬਕ ਇੱਨੀ ਛੇਤੀ ਨਹੀਂ ਵਰਤੀ ਹੁੰਦੀ। ਜੇ ਗਾਣਾ ਲੈ ਬਹਿੰਦੇ ਹਨ ਤਾਂ ਕਈ ਮਿੰਟਾਂ ਤੀਕ ਗਾਣਾ ਹੀ ਚਲੀ ਜਾਂਦਾ ਹੈ। ਗੱਲਾਂ ਭੀ ਲੰਮੀਆਂ ੨ ਲੈਕਚਰ ਸਮਾਨ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਵਿਚ ਵੀ ਉੱਨੀ ਹੀ ਛੇਤੀ ਆ ਗਈ ਹੈ। ਚੰਗੇ ਪੜ੍ਹਨ ਵਾਲੇ ਇਕ ਇਕ ਦਿਨ ਵਿਚ ਕਈ ਪੁਸਤਕਾਂ ਮੁਕਾ ਲੈਂਦੇ ਹਨ। ਓਹ ਸਭ ਕੁਝ ਨਹੀਂ ਪੜ੍ਹਦੇ। ਅਖਬਾਰ ਜਾਂ ਕਿਤਾਬ ਦੀ ਸਾਰੀ ਲਿਖਤ ਨੂੰ ਓਹੀ ਪੜ੍ਹਦਾ ਹੈ ਜਿਸ ਦੀ ਸੋਚ ਹੌਲੀ ੨ ਚਲਦੀ ਹੈ, ਕਿਉਂਕਿ ਉਸ ਨੂੰ ਇਤਨੀ ਸਮਝ ਨਹੀਂ ਹੁੰਦੀ ਕਿ ਮਜ਼ਮੂਨ ਦੇ ਆਲੇ-ਦੁਆਲੇ ਦਾ ਖ਼ਿਆਲ ਕਰ ਕੇ ਬੇਲੋੜੀਆਂ ਗਲਾਂ ਛੱਡੀ ਜਾਏ ਅਤੇ ਕੇਵਲ ਸੰਬੰਧਕ ਗੱਲਾਂ ਵਲ ਹੀ ਧਿਆਨ ਦੇਵੇ। ਚੰਗਾ ਪੜ੍ਹਿਆ ਆਦਮੀ ਤਾਂ ਕਿਸੇ ਪੈਰੇ ਨੂੰ ਸ਼ੁਰੂ ਕਰਦਿਆਂ ਹੀ ਤਾੜ ਜਾਂਦਾ ਹੈ ਕਿ ਇਸ ਵਿਚ ਕੀ ਲਿਖਿਆ ਹੈ। ਉਹ ਮਤਲਬ ਦੀ ਗੱਲ ਵਲ ਵੇਖਦਾ ਅਤੇ ਹੋਰ ਸਭ ਕੁਝ ਛੱਡੀ ਜਾਂਦਾ ਹੈ। ਇਹ ਛੱਡ ਛੱਡ ਕੇ ਪੜ੍ਹਨ ਦੀ ਜਾਚ ਵਰਤਮਾਨ ਸਮੇਂ ਦਾ ਇਕ ਵੱਡਾ ਹੁਨਰ ਹੈ। ਅਜ ਕਲ ਸਭ ਤੋਂ ਵਧ ਕੇ ਉਹ ਪੜ੍ਹਦਾ ਹੈ ਜੋ ਸਭ ਤੋਂ ਘਟ ਪੜ੍ਹਦਾ ਹੈ।

ਕਈ ਥਾਵਾਂ ਤੇ ਕਈ ਹਾਲਤਾਂ ਵਿਚ ਵਲਵਲੇ ਅਤੇ ਇਖ਼ਲਾਕ ਵਿਚ ਇੱਨਾ ਵਾਧਾ ਨਹੀਂ ਹੋਇਆ ਜਿੱਨਾ ਗਿਆਨ ਵਿਚ। ਇਸ ਦਾ ਕਾਰਨ ਇਹ ਹੈ ਕਿ ਸਾਇੰਸ ਨੇ ਥੋੜੇ ਮੁਦੇ ਵਿਚ ਹੀ ਮਨੁੱਖ ਦੇ ਦਿਮਾਗ਼ ਵਿਚ ਇੱਨੇ ਨਵੇਂ ਵਾਕਿਆਤ ਭਰ ਦਿੱਤੇ ਹਨ ਕਿ ਉਨ੍ਹਾਂ ਵਾਕਿਆਤ ਨੂੰ ਮਨੁੱਖਾਂ ਦਾ ਵਲਵਲਾ ਤੇ ਇਖ਼ਲਾਕੀ ਬ੍ਰਿਤੀ ਸੰਭਾਲ ਨਹੀਂ ਸਕੀ, ਅਤੇ ਨਾ ਹੀ ਪੂਰੀ ਤਰ੍ਹਾਂ ਹਜ਼ਮ ਕਰ ਕੇ ਆਪਣੇ ਆਚਰਣ ਦਾ ਹਿਸਾ ਬਣਾ ਸਕੀ ਹੈ। ਗਿਆਨ ਵਧ ਵਧ ਕੇ ਬਹੁਤ ਅਗਾਂਹ ਲੰਘ ਗਿਆ ਹੈ, ਅਤੇ ਧਰਮ ਅਤੇ ਸਦਾਚਾਰ

ー੩ー