ਗੰਗਾ ਦੀਨ
ਸਾਈ ਦੇ ਜੋੜੇ ਬਣਾਉਂਦਾ ਸੀ। ਉਹ ਇਉਂ ਨਹੀਂ ਸੀ ਕਰਦਾ ਕਿ ਐਵੇਂ ਬੂਟ ਬਣਾ ਬਣਾ ਰਖੀ ਜਾਵੇ ਤੇ ਜਿਹੜਾ ਜਿਸ ਗਾਹਕ ਦੀ ਪੈਰੀਂ ਆ ਜਾਵੇ ਉਹ ਉਸ ਦੇ ਗਲ ਮੜ੍ਹ ਦੇਵੇ। ਉਹ ਹਰ ਇਕ ਗਾਹਕ ਦੇ ਦੋਹਾਂ ਪੈਰਾਂ ਦਾ ਅਡ ਅਡ ਮੇਚਾ ਲੈਂਦਾ ਸੀ, ਉਸ ਦੇ ਪੈਰ ਦੀ ਇਕ ਇਕ ਉਂਗਲ ਨੂੰ ਵੇਖਦਾ ਸੀ ਕਿ ਉਹ ਕਿਥੋਂ ਲੰਮੀ ਹੈ ਤੇ ਕਿਥੋਂ ਉੱਚੀ, ਤਾਂ ਜੋ ਬੂਟ ਉਚੇਚਾ ਓਸੇ ਦੇ ਪੈਰਾਂ ਲਈ ਬਣੇ ਤੇ ਅਜੇਹਾ ਬਣੇ ਜੋ ਉਸ ਦੀ ਇਕ ਇਕ ਉਂਗਲ ਨਾਲ ਠੀਕ ਆਵੇ, ਕਿਧਰੇ ਭੀ ਲੱਗੇ ਨਾ ਤੇ ਨਾ ਹੀ ਛੇਤੀ ਖ਼ਰਾਬ ਹੋਵੇ। ਇਹ ਕਦੇ ਨਹੀਂ ਸੀ ਹੋਇਆ ਕਿ ਉਸ ਦਾ ਬਣਾਇਆ ਬੂਟ ਗਾਹਕ ਨੂੰ ਠੀਕ ਮੇਰੇ ਨਾ ਆਇਆ ਹੋਵੇ।
ਫਿਰ ਇਹ ਦੋ ਜੋੜੇ ਜੋ ਬਾਹਰ ਪਏ ਰਹਿੰਦੇ ਸਨ, ਕਿਥੋਂ ਆ ਗਏ? ਕੀ ਇਹ ਉਸ ਨੇ ਖਰੀਦੇ ਹੋਣਗੇ? ਇਹ ਭੀ ਅਣਹੋਣੀ ਗਲ ਹੈ। ਉਹ ਤਾਂ ਕਦੇ ਭੀ ਆਪਣੀ ਦੁਕਾਨ ਤੇ ਘਰ ਦੀ ਹਦ ਵਿਚ ਚਮੜੇ ਦੀ ਅਜੇਹੀ ਚੀਜ਼ ਨਹੀਂ ਸੀ ਲਿਆ ਸਕਦਾ, ਜਿਸ ਉਤੇ ਉਸ ਨੇ ਆਪ ਮਿਹਨਤ ਨਾ ਕੀਤੀ ਹੋਵੇ। ਨਾਲੇ ਓਹ ਦੋਵੇਂ ਬੂਟ ਡਾਢੇ ਪੱਕੇ ਤੇ ਡਾਢੇ ਸੋਹਣੇ ਸਨ। ਉਨ੍ਹਾਂ ਨੂੰ ਚਮੜਾ ਬੜਾ ਕੀਮਤੀ ਲੱਗਾ ਹੋਇਆ ਸੀ। ਉਨ੍ਹਾਂ ਨੂੰ ਵੇਖਦਿਆਂ ਹੀ ਬੂਟ ਖਰੀਦਣ ਨੂੰ ਜੀਅ ਕਰ ਆਉਂਦਾ ਸੀ। ਓਹ ਨਮੂਨੇ ਦੇ ਬੂਟ ਸਨ ਤੇ ਉਨ੍ਹਾਂ ਨੂੰ ਕੇਵਲ ਉਹੀ ਬਣਾ ਸਕਦਾ ਸੀ ਜੋ ਦਿਲੋਂ ਆਪਣੇ ਕੰਮ ਨਾਲ ਪਿਆਰ ਰਖਦਾ ਹੋਵੇ ਤੇ ਨਮੂਨੇ ਦੀਆਂ ਚੀਜ਼ਾਂ ਫ਼ਰਜ਼ ਕਰ ਕੇ ਉਨ੍ਹਾਂ ਨੂੰ ਬਣਾਉਣ ਲਈ ਵਾਹ ਲਾਉਂਦਾ ਹੋਵੇ।
ਇਹ ਠੀਕ ਹੈ ਕਿ ਉਸ ਬਾਬਤ ਇਹ ਸਾਰੀਆਂ ਗੱਲਾਂ ਮੈਨੂੰ ਢੇਰ ਚਿਰ ਪਿਛੋਂ ਜਾ ਕੇ ਸੁਝੀਆਂ ਸਨ, ਪਰ ਜਦੋਂ ਮੈਂ ੧੪ ਸਾਲ ਦੀ ਉਮਰ ਵਿਚ ਉਸ ਦੀ ਹੱਟੀ ਤੇ ਪਹਿਲੀ ਵਾਰੀ ਗਿਆ ਸਾਂ, ਓਦੋਂ ਭੀ ਮੇਰੇ ਉਤੇ ਉਸ ਦੇ ਤੇ ਉਸ ਦੇ ਭਰਾ ਦੇ ਵਡੱਪਣ ਦਾ ਬੜਾ ਭਾਰੀ ਅਸਰ ਪਿਆ ਸੀ, ਕਿਉਂਕਿ ਹਿੰਦ ਵਿਚ ਹਥੀਂ ਬੂਟ ਬਣਾਉਣੇ—ਫਿਰ ਇਹੋ ਜਹੇ ਬੂਟ
ー੬੧ー