ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਦੀਨ

ਵਾਪਸ ਲੈ ਲਵਾਂਗਾ ਜਾਂ ਕੁਝ ਠੀਕ ਕਰ ਕੇ ਕਹਾਂਗਾ। ਐਉਂ ਜਾਪਦਾ ਸੀ ਜਿਵੇਂ ਇਹ ਗੱਲ ਉਸ ਦੇ ਮੰਨਣ ਵਿਚ ਨਹੀਂ ਆਈ। ਅੰਤ ਨੂੰ ਉਹ ਕਹਿਣ ਲੱਗਾ, 'ਉਸ ਨੂੰ ਟੁਟਣਾ ਨਹੀਂ ਸੀ ਚਾਹੀਦਾ।'

'ਪਰ ਉਹ ਟੁੱਟ ਗਿਆ ਹੈ, ਗੰਗਾ ਦੀਨ!'

'ਤੁਸੀਂ ਉਸ ਨੂੰ ਨਵੇਂ ਨੂੰ ਹੀ ਭਿਉਂ ਲਿਆ ਹੋਣਾ ਹੈ।'

'ਮੇਰਾ ਨਹੀਂ ਖਿਆਲ।'

ਇਹ ਸੁਣਦਿਆਂ ਹੀ ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਐਉਂ ਜਾਪਦਾ ਸੀ ਜਿਵੇਂ ਉਹ ਬੂਟਾਂ ਦੇ ਬਣਾਉਣ ਦੇ ਵੇਲੇ ਨੂੰ ਯਾਦ ਕਰ ਰਿਹਾ ਹੈ। ਮੈਨੂੰ ਬੜਾ ਹਿਰਖ ਲੱਗਾ ਜੋ ਮੈਂ ਕਾਹਨੂੰ ਇਹੋ ਜਹੀ ਗੱਲ ਉਸ ਨੂੰ ਆਖ ਬੈਠਾ। ਉਹ ਕਹਿਣ ਲੱਗਾ, 'ਤੁਸੀਂ ਟੁਟਾ ਹੋਇਆ ਬੂਟ ਮੇਰੇ ਵਲ ਭੇਜ ਦੇਣਾ, ਖਵਰੇ ਉਹ ਠੀਕ ਹੋ ਸਕੇ। ਇਹ ਸੁਣਦਿਆਂ ਹੀ ਮੇਰੇ ਦਿਲ ਵਿਚ ਕਈ ਖ਼ਿਆਲ ਦੌੜਨ ਲਗੇ। ਮੈਂ ਆਪਣੀ ਮਿਥਣ ਸ਼ਕਤੀ ਨਾਲ ਵੇਖ ਸਕਦਾ ਸਾਂ ਕਿ ਉਹ ਕਿਵੇਂ ਉਨ੍ਹਾਂ ਬੂਟਾਂ ਉਤੇ ਨਵੇਂ ਸਿਰੇ ਮਿਹਨਤ ਕਰੇਗਾ। ਉਹ ਫਿਰ ਹੌਲੀ ਜਿਹੀ ਬੋਲਿਆ, 'ਕਈ ਬੂਟ ਜਨਮ ਤੋਂ ਹੀ ਭੈੜੇ ਹੁੰਦੇ ਹਨ। ਜੇ ਮੈਂ ਉਨ੍ਹਾਂ ਨੂੰ ਠੀਕ ਨਾ ਕਰ ਸਕਿਆ ਤਾਂ ਮੈਂ ਤੁਹਾਡੇ ਕੋਲੋਂ ਉਸ ਦੇ ਪੈਸੇ ਨਹੀਂ ਲਵਾਂਗਾ।'

ਇਕ ਵਾਰੀ, ਤੇ ਕੇਵਲ ਇਕੋ ਵਾਰੀ, ਮੈਂ ਉਸ ਦੀ ਦੁਕਾਨ ਤੇ ਇਕ ਅਜੇਹਾ ਬੂਟ ਪਾ ਕੇ ਚਲਿਆ ਗਿਆ ਜੋ ਕਿਤੇ ਕਾਹਲੀ ਵੇਲੇ ਮੈਂ ਕਿਸੇ ਵੱਡੀ ਦੁਕਾਨ ਤੋਂ ਖਰੀਦਿਆ ਸੀ। ਉਸ ਨੇ ਚਮੜਾ ਦਿਖਾਉਣ ਤੋਂ ਬਿਨਾਂ ਹੀ ਮੈਥੋਂ ਸਾਈ ਲੈ ਲਈ ਅਤੇ ਮੈਂ ਦੇਖ ਰਿਹਾ ਸਾਂ ਕਿ ਮੇਰੀ ਪੈਰੀਂ ਬਜ਼ਾਰੀ ਬੂਟ ਵੇਖ ਕੇ ਉਸ ਨੂੰ ਦੁਖ ਹੋ ਰਿਹਾ ਹੈ। ਛੇਕੜ ਉਸ ਕਹਿ ਹੀ ਦਿਤਾ, 'ਇਹ ਮੇਰੇ ਬਣੇ ਹੋਏ ਬੂਟ ਨਹੀਂ।'

ਇਹ ਗੱਲ ਉਸ ਨੇ ਕਿਸੇ ਗੁੱਸੇ, ਅਫ਼ਸੋਸ ਜਾਂ ਘਿਰਣਾ ਨਾਲ ਨਹੀਂ ਸੀ ਕਹੀ, ਸਗੋਂ ਇਸ ਵਿਚ ਇਕ ਅਜੇਹੀ ਸ਼ਾਂਤੀ ਸੀ, ਜੋ ਲਹੂ ਨੂੰ

ー੬੩ー