ਗੁਰੂ ਨਾਨਕ ਦੇਵ ਦਾ ਦੇਸ-ਪਿਆਰ
ਮੁਗ਼ਲਾਂ ਨੇ ਸ਼ੇਰਾਂ ਵਾਕਰ ਇਨ੍ਹਾਂ ਉਤੇ ਹੱਲਾ ਬੋਲ ਦਿੱਤਾ, ਤਾਂ ਹਿੰਦ-ਵਾਸੀ ਗਾਈਆਂ ਵਾਕਰ ਕਟੇ ਵਢੇ ਗਏ। ਗੁਰੂ ਜੀ ਉਸ ਨਜ਼ਾਰੇ ਨੂੰ ਅਖੀਂ ਵੇਖ ਕੇ ਵਿਸਮਾਦ ਵਿਚ ਆਏ ਅਤੇ ਇਹ ਸ਼ਬਦ ਉਚਾਰਿਆ:
'ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।੧।
ਕਰਤਾ ਤੂੰ ਸਭਨਾ ਕਾ ਸੋਈ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।੧।ਰਹਾਉ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈਂ (ਆਸਾ)।
ਇਸ ਸ਼ਬਦ ਵਿਚ ਰੱਬ ਕੋਲੋਂ ਪੁਛਦੇ ਹਨ ਕਿ ਹੇ ਸਭ ਦੇ ਸਾਂਝੇ ਕਰਤਾਰ! ਕੀ ਐਸੀ ਮਾਰ ਪੈਂਦੀ ਦੇਖ ਕੇ ਤੈਨੂੰ ਦਰਦ ਨਾ ਆਇਆ? ਤੂੰ ਨਿਰਾ ਮੁਗਲਾਂ ਦਾ ਨਹੀਂ ਸੈਂ। ਤੂੰ ਤਾਂ ਹਿੰਦ-ਵਾਸੀਆਂ ਦਾ ਭੀ ਸੈਂ। ਫੇਰ ਕਿਉਂ ਐਸਾ ਹੋਣ ਦਿਤੋਈ? ਜੇਕਰ ਇਕ ਬਲਵਾਨ ਕਿਸੇ ਦੂਜੇ ਬਲਵਾਨ ਨੂੰ ਮਾਰੇ ਤਾਂ ਦਿਲ ਵਿਚ ਰੋਸ ਨਹੀਂ ਹੁੰਦਾ, ਭਾਵ ਜਿਸ ਤਰ੍ਹਾਂ ਬਾਬਰ ਦੇ ਆਦਮੀ ਤਾਕਤਵਰ ਸਨ, ਜੇ ਸਾਡੇ ਪਾਸੇ ਦੇ ਲੋਕ ਭੀ ਤਾਕਤ ਰਖਦੇ, ਤੇ ਚੰਗੀ ਤਰ੍ਹਾਂ ਲੜ ਕੇ ਹਾਰ ਖਾ ਜਾਂਦੇ, ਤਾਂ ਮੈਨੂੰ ਅਫ਼ਸੋਸ ਨਾ ਹੁੰਦਾ, ਪਰ ਜੇ ਇਕ ਪਾਸੇ ਸ਼ੇਰ ਹੋਵੇ, ਤੇ ਦੂਜੇ ਪਾਸੇ ਨਿਰਾ ਗਾਈਆਂ ਦਾ ਵੱਗ ਹੋਵੇ, ਤਾਂ ਭੇੜ ਇਕ-ਪਾਸਾ ਜਿਹਾ ਹੁੰਦਾ ਹੈ। ਐਸੀ ਹਾਲਤ ਵਿਚ ਉਸ ਵੱਗ ਦੇ ਮਾਲਕ ਤੋਂ ਪੁਛ ਹੁੰਦੀ ਹੈ ਕਿ ਤੂੰ ਕਿਥੇ ਸੈਂ?
ਉਸ ਸਮੇਂ ਹਿੰਦ-ਵਾਸੀ ਇਕ ਗਾਈਆਂ ਦੇ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸਨ, ਅਤੇ ਉਨ੍ਹਾਂ ਉਤੇ ਕੋਈ ਨਾ ਕੋਈ ਸ਼ੇਰ ਆ ਹੀ ਪੈਂਦਾ ਸੀ। ਇਨ੍ਹਾਂ ਦੇ ਬਚਾਉ ਲਈ ਕਈਆਂ ਨੇ ਜਤਨ ਕੀਤੇ। ਕਈਆਂ ਨੇ
ー੭੯ー