ਸ਼ਹਿਰ ਦਾ ਨਲਕਾ
(ਨਲਕੇ ਦੀ ਆਪਣੀ ਜ਼ਬਾਨੀ)
ਮਿਤਰੋ! ਸ਼ਹਿਰ ਦੇ ਵਿਚਕਾਰ ਇਕ ਕੰਧ ਦੀ ਛਾਵੇਂ ਮੇਰਾ ਟਿਕਾਣਾ ਹੈ। ਮੈਂ ਸ਼ਹਿਰ ਦੇ ਵਿਚਾਲੇ ਹੁੰਦਾ ਹੋਇਆ ਵੀ ਇਕ ਨੁਕਰੇ ਲੱਗਾ ਰਹਿੰਦਾ ਹਾਂ। ਇਕ ਟੰਗ ਦੇ ਭਾਰ ਸੂਰਜ ਚੜ੍ਹਦੇ ਤੋਂ ਸੂਰਜ ਡੁਬਦੇ ਤੀਕ ਅਤੇ ਸੂਰਜ ਡੁਬਣ ਤੋਂ ਸੂਰਜ ਚੜ੍ਹਨ ਤੀਕ ਖੜੋਤਾ ਹੋਇਆਂ ਰਾਹੀਆਂ ਦੀਆਂ ਮੌਜਾਂ ਵੇਖਦਾ ਹਾਂ। ਮੈਂ ਇਕੱਲਾ ਨਹੀਂ। ਇਕੱਲਾ ਤਾਂ ਰੱਬ ਕਰਕੇ ਕੋਈ ਰੁਖ ਵੀ ਨਾ ਹੋਵੇ! ਮੇਰੇ ਨਾਲ ਕਈ ਮੇਰੇ ਦਰਦੀ ਤੇ ਸਹਾਈ ਹਨ। ਕਈ ਬੁਰੇ ਹਾਲ ਤੇ ਬੌਂਕੇ ਦਿਹਾੜਿਆਂ ਵਾਲੇ ਮੇਰੇ ਸਰ੍ਹਾਣੇ ਆ ਕੇ ਸਾਹ ਲੈਂਦੇ ਹਨ। ਕਈ ਕਿਸਮਤ ਦੇ ਧਿਕਾਰੇ ਤੇ ਕਰਮਾਂ ਦੇ ਮਾਰੇ ਮੇਰੇ ਨਾਲ ਮਿਲ ਕੇ ਆਪਣੇ ਦੁਖੀ ਦਿਲ ਦਾ ਭਾਰ ਹੌਲਾ ਕਰਦੇ ਹਨ। ਮੈਂ ਉਨ੍ਹਾਂ ਨੂੰ ਵੀ ਪਨਾਹ ਦੇਣੋਂ ਸੰਕੋਚ ਨਹੀਂ ਕਰਦਾ।
ਇਥੇ ਹੀ ਬਸ ਨਹੀਂ। ਕਈ ਵਡਭਾਗੇ 'ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿਚ ਗਾਜਰਾਂ' ਮੇਰੇ ਕੋਲੋਂ ਦੀ ਕਿਸਮਤ ਉਤੇ ਝੂਰਦੇ ਤੇ ਕਰਮਾਂ ਨੂੰ ਕੋਸਦੇ ਲੰਘਦੇ ਹਨ। ਤੁਰੇ ਜਾਂਦੇ ਓਹ ਚੋਰ-ਅੱਖੀਂ ਮੇਰੇ ਲੋਹੇ ਦੇ ਸਰੀਰ, ਪਰ ਪਾਣੀ ਵਰਗੇ ਦਿਲ ਵਾਲੇ ਸ਼ਹੀਦ ਵਲ ਤਕਦੇ ਹਨ। ਉਨ੍ਹਾਂ ਦੀ ਇਹ ਹਾਲਤ ਵੇਖ ਕੇ ਮੇਰੇ ਦਿਲ ਵਿਚ ਤਰਸ ਦਾ ਸੋਮਾਂ ਫੁਟ ਪੈਂਦਾ ਹੈ। ਮੇਰੀ ਹਮਦਰਦੀ ਦੇ ਹੰਝੂਆਂ ਵਲ ਵੇਖ ਕੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਾ ਹੀਆ ਪੈ ਜਾਂਦਾ ਹੈ। ਉਨ੍ਹਾਂ ਵਿਚੋਂ ਕੋਈ ਆਉਂਦਾ ਹੈ ਅਤੇ ਪ੍ਰੇਮ ਪਿਆਲਾ ਪੀ ਘੜੀ ਦੋ ਘੜੀਆਂ ਲਈ ਮੇਰੇ ਪਿਆਰ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਫਿਰ ਉਹ ਬੇਹੋਸ਼ ਕਰਨ ਵਾਲੇ ਪਾਣੀ ਤੋਂ (ਜੋ ਔਹ ਸਾਹਮਣੇ
ー੮੧ー