ਪ੍ਰੀਤਮ ਸਿੰਘ ਦਾ ਸੁਭਾ
ਉਸ ਨੂੰ ਆਨਾ ਦੇ ਕੇ ਮੈਨੂੰ ਸੁਣਾਣ ਮਾਰਿਆਂ ਕਹਿਣ ਲਗਾ, "ਜਾਹ, ਭਾਈ ਜਾਹ, ਐਵੇਂ ਕੰਨ ਨਾ ਖਾਹ। ਕੁਝ ਹਥੀਂ ਕਾਰ ਕਰਿਆ ਕਰ। ਤੇਰੇ ਵਰਗੇ ਕਈ ਦਰਜ਼ੀ ਬਣ ਕੇ ਅਜ ਤਿੰਨ ਚਾਰ ਰੁਪਏ ਦਿਹਾੜੀ ਕਮਾ ਲੈਂਦੇ ਹਨ।" ਉਹ ਵਿਚਾਰਾ ਤੁਰਦਾ ਹੋਇਆ।
ਗੱਡੀ ਆਈ। ਚੜ੍ਹੇ। ਇੱਕ ਬੰਦਾ ਕਿਸੇ ਯਤੀਮਖ਼ਾਨੇ ਲਈ ਪੈਸੇ ਮੰਗਣ ਆ ਗਿਆ। ਉਹ ਯਤੀਆਂ ਦੇ ਦੁਖੜੇ ਫੋਲ ੨ ਸੁਣਾਵੇ। ਉਸ ਦੇ ਨਾਲ ਦੋ ਯਤੀਮ ਸਨ। ਓਹ ਕਰੁਣਾ-ਰਸ ਭਰੇ ਗੀਤ ਗਾਣ। ਇਧਰ ਪ੍ਰੀਤਮ ਸਿੰਘ ਦਾ ਚਿਹਰਾ ਕੁਮਲਾਉਂਦਾ ਜਾਵੇ। ਅਖਾਂ ਉਹਦੀਆਂ ਭਰ ਆਈਆਂ। ਆਪਣੀ ਇਹ ਕਮਜ਼ੋਰੀ ਮੈਥੋਂ ਲੁਕਾਣ ਲਈ ਉਠਿਆ, ਬਾਰੀ ਵੱਲ ਗਿਆ, ਮੂੰਹ ਪੂੰਝੀ ਆਉਂਦਾ ਹੋਇਆ ਉਨ੍ਹਾਂ ਦੀ ਸੰਦੂਕੜੀ ਵਿੱਚ ਪੰਜਾਂ ਦਾ ਨੋਟ ਪਾ ਆਇਆ। ਫਿਰ ਮੇਰੇ ਕੋਲ ਆ ਕੇ ਬਹਿ ਗਿਆ। ਉਨ੍ਹਾਂ ਦੇ ਚਲੇ ਜਾਣ ਪਿਛੋਂ ਕਹਿਣ ਲੱਗਾ, "ਦੇਖੋ ਜੀ, ਇਹ ਆਪ ਕਹੇ ਸੋਹਣੇ ਕੱਪੜੇ ਪਾਈ ਫਿਰਦੇ ਹਨ ਤੇ ਮੁੰਡਿਆਂ ਦਾ ਕੀਹ ਹਾਲ ਹੈ! ਇਨ੍ਹਾਂ ਦਾ ਚੋਖਾ ਰੁਪਿਆ ਬੰਕ ਵਿੱਚ ਜੰਮ੍ਹਾ ਹੈ। ਫੇਰ ਭੀ ਮੰਗਦੇ ਫਿਰਦੇ ਨੇ! ਸਟੇਸ਼ਨ ਦੇ ਲਾਗੇ ਯਤੀਮਖ਼ਾਨਾ ਹੈ। ਇਨ੍ਹਾਂ ਦੀ ਆਪਣੀ ਜ਼ਮੀਨ ਹੈ। ਉਥੇ ਖਾਣ ਜੋਗੀ ਕਣਕ ਹੋ ਪੈਂਦੀ ਹੈ। ਖੱਡੀਆਂ ਆਪਣੀਆਂ ਹਨ। ਉਥੇ ਬਣ ਕੇ ਕੱਪੜਾ ਵਿਕਦਾ ਹੈ। ਹੋਰ ਇਨ੍ਹਾਂ ਕੀ ਲੈਣਾ ਹੈ? ਇਨ੍ਹਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ।"
ਅੰਮ੍ਰਿਤਸਰ ਉਤਰੇ ਤਾਂ ਜੀ ਆਈ, ਪਈ ਚਲੋ ਯਤੀਮਖ਼ਾਨੇ ਹੀ ਹੋ ਆਈਏ। ਪ੍ਰੀਤਮ ਸਿੰਘ ਘਰ ਨੂੰ ਗਿਆ। ਮੈਂ ਯਤੀਮਖ਼ਾਨੇ ਵਲ ਤੁਰਿਆ। ਜਾਂਦਿਆਂ ਹੀ ਵੇਖਿਆ ਕਿ ਪ੍ਰੀਤਮ ਸਿੰਘ ਦਾ ਨੌਕਰ ਲੱਡੂ ਲੈ ਕੇ ਆਇਆ ਹੈ। ਪੁਛਿਆ ਤਾਂ ਕਹਿਣ ਲਗਾ, "ਜੀ ਸਵੇਰੇ ਸਰਦਾਰ ਸਾਹਿਬ ਹੁਕਮ ਕਰ ਗਏ ਸਨ। ਹਲਵਾਈ ਨੇ ਹੁਣੇ ਬਣਾਏ ਨੇ। ਇਥੇ ਵੰਡਣ ਆਇਆ ਹਾਂ।" ਮੈਂ ਜਾਣ ਬੁੱਝ ਕੇ ਹੈਰਾਨ ਹੋ ਕੇ ਕਿਹਾ, "ਹੈਂ! ਸਰਦਾਰ
ー੯੫ー