ਪੰਨਾ:ਨਵੀਨ ਚਿੱਠੀ ਪੱਤਰ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬)

ਪੱਤ੍ਰ ਲਿਖਣ ਵਿਚ ਅਸਗਾਹ ਵਾਧਾ ਕਰ ਦਿਤਾ ਹੈ। ਅਜਕਲ ਜਿੰਨੀ ਚਿਠੀ-ਚਪੱਠੀ ਹੁੰਦੀ ਹੈ, ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੇ ਅਸੀ ਆਮ ਜਨਤਾ ਵਿਚੋਂ ਅਨਪੜ੍ਹਤਾ ਦੂਰ ਕਰ ਦੇਈਏ ਤਾਂ ਇਸਤੋਂ ਕਈ ਗੁਣਾਂ ਵਧ ਜਾਵੇ।

ਅਜਕਲ ਦੇ ਡਾਕ ਦੇ ਸਿਲਸਿਲੇ ਨੇ ਦੂਰ ਦੂਰ ਦਿਆਂ ਦੇਸ਼ਾਂ ਨੂੰ ਵੀ ਨੇੜੇ ਲੈ ਆਂਦਾ ਹੈ ਤੇ ਹੁਣ ਹਵਾਈ ਡਾਕ ਦੇ ਰਾਹੀਂ ਤਾਂ ਵਿਥ ਕੋਈ ਅਰਥ ਹੀ ਨਹੀਂ ਰਖਦੀ। ਦੂਰ ਤੋਂ ਦੂਰ ਦੇਸ਼ਾਂ ਤੋਂ ਕੁਝ ਦਿਨਾਂ ਦੇ ਅੰਦਰ ਸੁਖ ਸੁਨੇਹੇ ਤੇ ਵਸਤਾ ਆਦਿ ਆ ਜਾ ਸਕਦੀਆਂ ਹਨ।

ਡਾਕਖਾਨੇ ਬਾਹਲਾ ਸਾਕਾਂ ਸਨਬੰਧੀਆਂ ਤੇ ਸੱਜਣ ਮਿੱਤਰਾਂ ਦੀ ਚਿਠੀ ਪੱਤ੍ਰ ਉਤੇ ਨਿਰਭਰ ਨਹੀਂ, ਸਗੋਂ ਉਨ੍ਹਾਂ ਦੀ ਵਧੇਰੇ ਆਮਦਨ ਵਪਾਰੀਆਂ ਦੀ ਨਿਤ ਦਿਹਾੜੇ ਦੀ ਕਾਰ ਵਿਹਾਰ ਸਬੰਧੀ ਚਿਠੀ ਪੱਤ੍ਰ ਤੋਂ ਹੈ। ਡਾਕਖਾਨਿਆਂ ਤੋਂ ਪਹਿਲੇ ਵਕਤਾਂ ਦੇ ਟਾਕਰੇ ਵਿਚ ਦੇਸ਼ ਦੇ ਕਾਰ ਵਿਹਾਰ ਵਿਚ ਇਨਕਲਾਬ ਲਿਆ ਦਿਤਾ ਹੈ। ਵਪਾਰੀ ਘਰ ਬੈਠਿਆਂ ਨੂੰ ਚਿਠੀ ਪੱਤ੍ਰ ਰਾਹੀਂ ਅੱਡ ਅੱਡ ਮੰਡੀਆਂ ਦੇ ਭਾ ਮੰਗਾਉਂਦੇ ਦਸਦੇ ਤੇ ਸੌਦੇ ਕਰਦੇ ਹਨ। ਚਿਠੀ-ਪੱਤ੍ਰ ਰਾਹੀਂ ਇਉਂ ਉਨ੍ਹਾਂ ਦਾ ਕਿੰਨਾ ਸਮਾਂ ਤੇ ਖਰਚ ਬਚ ਜਾਂਦਾ ਹੈ ਤੇ ਨਾਲ ਹੀ ਆਉਣ ਜਾਣ ਦੇ ਸਫ਼ਰ ਦੀਆਂ ਔਕੜਾਂ ਵੀ ਨਹੀਂ ਝਾਗਣੀਆਂ ਪੈਂਦੀਆਂ।