ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਨੰਦੂ! ਅਜ ਲਛੀ ਗਹਿਣੇ ਪਾ ਦਿਤੀ ਊ।' ਉਹ ਫੇਰ ਰੋ ਪਈ।

'ਗਹਿਣੇ ਪਾ ਦਿਤੀ ਏ ਮੇਰੀ ਲਛੀ, ਮੇਰੀ ਪਲੇਠੀ ਦੀ ਬੱਚੀ?'

‘ਹਾਂ ... ...।’ ਉਸ ਦਾ ਰੋਕਿਆ ਹੋਇਆ ਹੜ੍ਹ ਫਿਰ ਉਛਾਲੇ ਵਿਚ ਆ ਗਿਆ। ਨੰਦੂ ਵੀ ਪੁਕਾਰਿਆ।

'ਰਬਾ! ਤੂੰ ਇਹ ਕੀ ਕਰ ਕੇ ਵੇਖ ਰਿਹਾ ਹੈਂ? ਕੀ ਸਾਡੀ ਆਵਾਜ਼ ਤੇਰੇ ਤਾਈਂ ਨਹੀਂ ਪਹੁੰਚਦੀ ? ਕੀ ਤੂੰ ਵੀ ਇਹਨਾਂ ਬੰਦਿਆਂ ਵਾਂਙੂੰ ਪਹਿਲਾਂ ਪੈਸੇ ਦੀ ਚਮਕ ਤੱਕਨਾਂ ਏਂ? ਰਹਿਮ ਦੀ ਦੁਆ ਮੰਗਦੇ ਹਾਂ ਪ੍ਰਭੂ ...।' ਉਹ ਹੋਰ ਰੋਇਆ।

‘ਹੁਣ ਭਗਵਾਨ ਅਗੇ ਨਾ ਪਿਟ ਨੰਦੂ! ਜੋ ਹੋਣਾ ਸੀ ਹੋ ਗਿਆ। ਲਛੀ ਨੂੰ ਸੇਠ ਦੇਸ ਰਾਜ ਦੇ ਘਰ ਮੈਂ ਛਡ ਆਈ ਹਾਂ। ਸੇਠ ਨੇ ਝਟ ਹੀਪੈਸਾ ਅਗੇ ਢੇਰੀ ਕਰ ਦਿਤਾ। ਉਸ ਹਤਿਆਰੇ ਦੀ ਜਬਾਨੋਂ ਇਕ ਵੇਰ ਨਾ ਫੁਟਿਆ ਪਈ ਧੀਆਂ ਸਾਂਝੀਆਂ ਹੂੰਦੀਆਂ ਨੇ ਲਛੀ ਨੂੰ ਤੁਸੀਂ ਆਪਣੇ ਪਾਸ ਰਖੋ ਤੇ ਪੈਸਾ ਮੇਰੇ ਕੋਲੋਂ ਲੈ ਜਾਵੋ।' ਉਸ ਦੇ ਚਿਹਰੇ ਤੇ ਜੋਸ਼ ਅਤੇ ਕ੍ਰੋਧ ਦੀ ਲਾਲੀ ਡਲ੍ਹਕਾਂ ਮਾਰ ਰਹੀ ਸੀ।

'ਬਿਲੋ ... ... ਮੈਨੂੰ ਬਾਹਰ ਆ ਲੈਣ ਦੇ ... ... ਸਭ ਤੋਂ ਪਹਿਲੋਂ ਲਛੀ ਨੂੰ ਘਰ ਲਿਆਵਾਂਗਾ।'

‘ਆਹ ਮੇਰੀ ਬਚੀ, ਮੇਰੀ ਲਛੀ।' ਬਿਲੋ ਰਜਕੇ ਰੋਈ। ਉਸ ਦੀ ਹਰ ਹਿਚਕੀ ਕਿਸਮਤ ਦੇ ਕਾਲੇ ਲੇਖਾਂ ਨੂੰ ਜਿਵੇਂ ਧੋ ਰਹੀ ਸੀ। ਉਸ ਦੇ ਗਲ ਪਈਆਂ ਲੀਰਾਂ ਵੀ ਜਿਵੇਂ ਬਾਗੀ ਸਨ। ਹਵਾ ਵਿਚ ਉਤਾਂਹ ਉਠ ਉਠ ਕੇ ਲੀਰਾਂ ਬਿਲੋ ਦੇ ਚਿਹਰੇ ਵਲ

--੧੧੬-