ਪੰਨਾ:ਨਵੀਨ ਦੁਨੀਆ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਦੁਨੀਆਂ ਵਿਚ ਕੁਝ ਕੰਮ ਅਜੇਹੇ ਵੀ ਹੁੰਦੇ ਹਨ, ਜਿਸ ਦੇ ਕਰਨ ਲਈ ਇਨਸਾਨ ਦਾ ਦਿਲ ਨਹੀਂ ਮੰਨਦਾ, ਪਰ ਮਜਬੂਰਨ ਕਰਨੇ ਹੀ ਪੈਂਦੇ ਹਨ।"

"ਇਸ ਦਾ ਮਤਲਬ ਇਹ ਤੁਹਾਡਾ ਜਦੀ ਪੇਸ਼ਾ ਨਹੀਂ?"

"ਜੀ ਨਹੀਂ।"

ਮੈਂ ਚੁਪ ਹੋ ਗਿਆ ਤੇ ਸੋਚਣ ਲਗਾ ‘ਪਤਾ ਨਹੀਂ ਇਸਨੂੰ ਅਜੇਹਾ ਕੰਮ ਕਿਉਂ ਮਜਬੂਰੀ ਕਰਨਾ ਪੈ ਰਿਹਾ ਹੈ। ਕੀ ਇਹ ਸਮਾਜ ਦੇ ਦੁਖੋਂ ਤੰਗ ਆਕੇ ਤਾਂ ਅਜੇਹਾ ਕੰਮ ਕਰਨ ਤੇ ਮਜਬੂਰ ਨਹੀਂ ਹੋ ਗਈ।'

ਮੇਰੇ ਦਿਲ ਵਿਚ ਸ਼ੰਕਾ ਪੈਦਾ ਹੋ ਗਿਆ ਤੇ ਫਿਰ ਮੈਂ ਪੁਛਿਆ, "ਤੁਹਾਡਾ ਨਾਮ"?

"ਜੀ ਨਵਾਂ ਨਾਮ ਮਿਸ ਜ਼ੋਹਰਾ।"

"ਤੇ ਪੁਰਾਣਾ?"

"ਛਡੋ ਉਹ ਕੀ ਪੁਛਦੇ ਹੋ।"

"ਨਹੀਂ ਦਸ ਦਿਉਂ।"

'ਕੈਲਾਸ਼।'

‘ਕੈਲਾਸ਼’ ਨਾਮ ਤਾਂ ਕਿਸੇ ਹਿੰਦੂ ਘਰਾਣੇ ਦੀ ਲੜਕੀ ਦਾ ਹੋ ਸਕਦਾ ਹੈ, ਮੈਂ ਦਿਲ ਵਿਚ ਸੋਚਿਆ ਤੇ ਫਿਰ ਪੁਛਿਆ, "ਕੀ ਤੁਸੀਂ ਮੈਨੂੰ ਆਪਣੇ ਬਾਰੇ ਕੁਝ ਦਸ ਸਕਦੇ ਹੋ?'

‘ਛਡੋ ਇਨਾਂ ਫਜ਼ੂਲ ਗਲਾਂ ਨੂੰ, ਵਕਤ ਗੁਜ਼ਰਦਾ ਜਾ ਰਿਹਾ ਹੈ, ਦਸੋ ਗਾਣਾ ਸੁਣਾਵਾਂ ਜਾਂ ਨਾਚ ਦੇਖੋਗੇ'। ਉਸਨੇ ਗਲ ਨੂੰ ਲੁਕਾਣ ਦਾ ਯਤਨ ਕੀਤਾ।

‘ਮੈਂ ਕੁਝ ਨਹੀਂ ਸੁਣਨਾ।' ਮੈਂ ਪਕੇ ਇਰਾਦੇ ਨਾਲ ਕਿਹਾ।

‘ਤੇ ਫਿਰ ਇਥੇ ਕੀ ਕਰਨ ਆਏ ਹੋ।' ਉਸ ਫਿਰ ਪਹਿਲੇ ਵਰਗਾ ਸੁਆਲ ਕੀਤਾ।

‘ਆਇਆ ਤਾਂ ਮੈਂ ਕਿਸੇ ਕੰਮ ਲਈ ਵੀ ਨਹੀਂ ਸਾਂ, ਪਰ

-੧੫-