ਪੰਨਾ:ਨਵੀਨ ਦੁਨੀਆ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ।

'ਉਸ ਮੁੰਡੇ ਦਾ ਨਾਮ?' ਅਚਾਨਕ ਮੈਂ ਉਸ ਨੂੰ ਪੁੱਛਿਆ।

'ਛਡੋ ਕੀ ਪੁਛਦੇ ਹੋ ਉਸ ਦੁਸ਼ਟ ਦਾ ਨਾਮ?' ਉਸ ਅਥਰੂ ਪੂੰਜਦੇ ਜਵਾਬ ਦਿਤਾ।

'ਫੇਰ ਵੀ?’

‘ਰਾਜਿੰਦਰ, ਚੌਂਕ ਮੰਨਾ ਸਿੰਘ ਵਿਚ ਰਹਿੰਦੇ ਸਨ।'

‘ਹੈਂ! ਰਾਜਿੰਦਰ, ਲਾਲਾ ਹੀਰਾ ਲਾਲ ਦਾ ਪੁਤਰ?'

‘ਜੀ ਹਾਂ।'

‘ਲਾਹਨਤ ਹੈ ਤੇਰੀ ਕਰਤੂਤ ਤੇ ਰਾਜਿੰਦਰ।'

‘ਕੀ ਤੁਸੀਂ ਉਸ ਨੂੰ ਜਾਣਦੇ ਹੋ?' ਉਹ ਹੈਰਾਨ ਹੋ ਗਈ।

‘ਜੀ ਹਾਂ, ਉਹ ਮੇਰਾ ਦੋਸਤ ਸੀ।' ਮੈਂ ਸ਼ਰਮਿੰਦਾ ਹੋ ਗਿਆ।

‘ਸ਼ਾਇਦ ਤੁਸੀਂ ਵੀ ਆਪਣੇ ਦੋਸਤ ਵਰਗੇ ਤਾਂ ਨਹੀਂ? ਉਸ ਤਾਹਨਾ ਮਾਰਿਆ।

‘ਨਹੀਂ, ਨਹੀਂ ਕੈਲਾਸ਼ ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ।' ਮੇਰਾ ਹਿਰਦਾ ਕੁਰਲਾ ਉਠਿਆ।

ਮੈਂ ਚੁਪ ਹੋ ਗਿਆ ਤੇ ਕੰਧ ਨਾਲ ਢਾਸਣਾ ਲਾ ਲਿਆ। ਮੈਂ ਪੱਥਰ ਦੇ ਬੁਤ ਦੀ ਤਰਾਂ ਸਿਰ ਨਿਵਾਂ ਸੁਟੀ ਹੇਠਾਂ ਵੇਖ ਰਿਹਾ ਸਾਂ। ਮੈਨੂੰ ਇਸ ਤਰਾਂ ਲਗ ਰਿਹਾ ਸੀ ਜਿਵੇਂ ਮੇਰੇ ਅੰਦਰ ਅਗ ਦੇ ਭਾਂਬੜ ਬਲ ਰਹੇ ਹੋਣ ਤੇ ਮੈਂ ਆਪਣੇ ਆਪ ਨੂੰ ਸੜਦਾ ਪ੍ਰਤੀਤ ਕਰ ਰਿਹਾ ਹੋਵਾਂ। ਕੈਲਾਸ਼ ਸਾਹਮਣੇ ਕੰਧ ਵਲ ਟਿਕ ਟਿਕੀ ਲਾ ਕੇ ਵੇਖ ਰਹੀ ਸੀ। ਕਮਰੇ ਵਿਚ ਲਗੀ ਘੜੀ ਨੇ ਅਚਾਨਕ ਰਾਤ ਦੇ ਬਾਰਾਂ ਵਜਾਏ। ਮੈਨੂੰ ਬਿਲਕੁਲ ਚੁਪ ਚੁਪੀਤਾ ਬੈਠਾ ਦੇਖਕੇ ਕੈਲਾਸ਼ ਬੋਲੀ ‘ਹੋਰ ਕੋਈ ਸੇਵਾ ਸਰਦਾਰ ਜੀ?'

‘ਧੰਨਵਾਦ, ਤੁਹਾਨੂੰ ਅਜ ਮੇਰੇ ਕਾਰਨ ਬੜੀ ਤਕਲੀਫ ਹੋਈ ਹੈ, ਮੈਂ ਬੜਾ ਸ਼ਰਮਿੰਦਾ ਹਾਂ।' ਮੈਂ ਸਿਰ ਉਚਾ ਕਰਕੇ ਜਵਾਬ ਦਿਤਾ ਤੇ ਉਸ ਦੇ ਮੂੰਹ ਵਲ ਚਕਿਆ ਰੌ ਰੋ ਕੇ ਉਸ ਦੀਆਂ ਅਖਾਂ

--੨੦--