ਪੰਨਾ:ਨਵੀਨ ਦੁਨੀਆ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਜੀ, ਜਿਵੇਂ ਕੱਚ ਟੁਟ ਕੇ ਉਸਦੇ ਸੀਨੇ ਵਿਚ ਖੁਭ ਗਿਆ ਹੋਵੇ। ਉਹ ਉਥੇ ਹੀ ਕਾਲਜਾ ਨੱਪ ਕੇ ਬੈਠ ਗਈ। ਉਸ ਦਾ ਸਿਰ ਜਿਵੇਂ ਪਾਟ ਰਿਹਾ ਹੋਵੇ। ਉਹ ਝੰਝਲਾ ਉਠੀ। ਉਸ ਦੇ ਅੰਗ ਅੰਗ ਵਿਚ ਅਣਖ ਦੀਆਂ ਲਾਟਾਂ ਬਲ ਰਹੀਆਂ ਸਨ, ਉਹ ਕੋਈ ਫੈਸਲਾ ਕਰਕੇ ਉਠੀ ਅਤੇ ਹੌਲੀ ਹੌਲੀ ਕਦਮ ਪੁਟਦੀ ਵੇਹੜਾ ਲੰਘ ਰਹੀ ਸੀ। ਉਸ ਏਧਰ ਓਧਰ ਝੁਕਿਆ ਸ਼ਾਇਦ ਜਿੰਦੀ ਨੂੰ ਵੇਖਣ ਲਈ, ਪਰ ਉਹ ਕਿਧਰੇ ਨਜ਼ਰੀ ਨਾ ਪਈ। ਪ੍ਰੀਤ ਆਪਣੇ ਘਰ ਬੜੀ ਮੁਸ਼ਕਿਲ ਨਾਲ ਪਹੁੰਚੀ। ਉਸ ਦਾ ਬੁਢਾ ਬਾਪੂ ਉਡੀਕ ਉਡੀਕ ਥੱਕ ਗਿਆ ਸੀ। ਉਸ ਦੀਆਂ ਅਖਾਂ ਵਿਚ ਨੀਂਦ ਨਹੀਂ ਸੀ ਅਤੇ ਸ਼ਰੀਰ ਵਿਚ ਚੈਨ ਨਹੀਂ ਸੀ, ਪਰ ਜਦ ਉਸ ਨੇ ਪ੍ਰੀਤ ਨੂੰ ਬਰੂਹਾਂ ਵਿਚ ਖਲੋਤੀ ਰੁਕਿਆ ਤਾਂ ਸੁਖ ਦਾ ਸਾਹ ਲੈਂਦਿਆਂ ਬੋਲ ਉਠਿਆ ... ...।

"ਬੇਟਾ! ਦੂਜਾ ਪਹਿਰ ਬੀਤ ਰਿਹਾ ਏ। ਮੈਂ ਕਦੋਂ ਦਾ ਉਡੀਕ ਰਿਹਾਂ। ਏਨਾ ਚਿਰ ਕਿਉਂ .. ... ...?'

"ਬਾਪੂ! ਮੈਨੂੰ ਬਹੁਤ ਸਾਰਾ ਪਿਆਰ ਕਰੋ। ਮੇਰਾ ਅੰਦਰ ਈਰਖਾ ਨਾਲ ਸੜ ਰਿਹਾ ਹੈ। ਮੈਂ ਜੀਉਂਦੀ ਨਹੀਂ ਰਹਾਂਗੀ। ਮੈਨੂੰ ਹੌਂਸਲਾ ਦਿਓ। ਬਾਪੂ ... ... ...।" ਪ੍ਰੀਤ ਆਪਣੇ ਪਿਤਾ ਦੀ ਝੋਲੀ ਵਿਚ ਢਹਿਕੇ ਉਚੇ ਉਚੇ ਸਾਹ ਭਰ ਰਹੀ ਸੀ।

"ਇਹ ਕੀ ਬੱਚੀ? ਕੀ ਹੋ ਗਿਆ ਮੇਰੀ ਮੁੰਨਾ ਨੂੰ! ਬੇਟੀ! ਕਿਥੋਂ ਆਈ ਏਂ? ਵਿਆਹ ਵਾਲੇ ਘਰ ਨਹੀਂ ਸੈਂ ਗਈ?"

ਬੁਢੇ ਦੇ ਚਿਹਰੇ ਤੇ ਹੈਰਾਨੀ ਜੇਹੀ ਦੇ ਭਾਵ ਸਨ। ਉਸ ਕਈ ਪ੍ਰਸ਼ਨ ਕੀਤੇ।

"ਬਾਪੂ! ਉਹੋ ਕਿਰਪਾਲ ਜਿਸ ਦੇ ਲੜ ਕਦੀ ਤੁਸਾਂ ਮੈਨੂੰ ਲਾਇਆ ਸੀ, ਅਜ ਸੰਤੋਸ਼ ਨੂੰ ਵਿਆਹੁਣ ਆ ਢੁਕਿਆ ਏ। ਉਸ

-੩੪-