ਪੰਨਾ:ਨਵੀਨ ਦੁਨੀਆ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕੋਰਾ ਝੂਠ ਬੋਲਣ ਵੇਲੇ ਬੜਾ ਦੁਖੀ ਹੋਣਾ ਪੈਂਦਾ ਪਰ ਆਪਣੀ ਬੱਚੀ ਦੀ ਖੁਸ਼ੀ ਲਈ ਉਹ ਇਦੂੰ ਵੀ ਵਡੇ ਪਾਪ ਕਰ ਸਕਦਾ ਸੀ।

ਸ਼ਹਿਨਾਈਆਂ ਦੀ ਅਵਾਜ਼ ਪ੍ਰੀਤ ਦੇ ਕੰਨਾਂ ਨਾਲ ਟਕਰਾਈ। ਉਸ ਦੇ ਬੁਢੇ ਬਾਪੂ ਨੇ ਵੀ ਆਵਾਜ਼ ਨੂੰ ਸੁਣਿਆਂ ਅਤੇ ਸੀਨੇ ਤੇ ਪਥਰ ਰਖਕੇ ਤੁਰਿਆ ਫਿਰਦਾ ਰਿਹਾ।

ਦੁਨੀਆਂ ਦੇ ਭਾਰੇ ਇਕਠ ਵਿਚ ਕਿਰਪਾਲ ਨੇ ਪ੍ਰੀਤ ਨੂੰ ਪਰਨਾਇਆ ਸੀ ਅਤੇ ਅਜ ਫਿਰ ਬੇ-ਗਿਣਤ ਮਹਿਮਾਨ ਉਸ ਦਾ ਵਿਆਹ ਵੇਖ ਰਹੇ ਸਨ। ਪ੍ਰੀਤ ਦੇ ਸੀਨੇ ਤੇ ਜਿਵੇਂ ਕੋਈ ਤੀਰ ਚਲਾ ਰਿਹਾ ਹੋਵੇ। ਉਹ ਤੜਪ ਰਹੀ ਸੀ। ਉਹ ਮਚ ਰਹੀ ਸੀ। "ਕਿਰਪਾਲ ਆਪਣੀ ਇਕ ਜੀਉਂਦੀ ਪਤਨੀ ਦੇ ਹੁੰਦਿਆਂ ਹੋਰ ਵਿਆਹ ਕਰਵਾ ਰਿਹਾ ਏ, ਪਰ ਕਿਸੇ ਕੁੜੀ ਨੂੰ ਸਮਾਜ ਵਿਚ ਕੋਈ ਹੱਕ ਨਹੀਂ ਹੈ ਕਿ ਆਪਣੇ ਐਬੀ ਪਤੀ ਨੂੰ ਵੀ ਛਡ ਕੇ ਹੋਰ ਸਾਥੀ ਚੁਣ ਸਕੇ, ਹੇ ਪ੍ਰਭੂ! ਇਹ ਕਿਹੋ ਜਿਹਾ ਇਨਸਾਫ ਹੈ?' ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਚੁਕਾ ਸੀ ਅਖਾਂ ਵੀ ਕਾਫੀ ਭਾਰੀਆਂ ਸਨ, ਖਿਲਰੇ ਕੇਸ ਕਿਸੇ ਲੰਮੇ ਦਰਦ ਦਾ ਸੁਨੇਹਾ ਦੇ ਰਹੇ ਸਨ।

ਪ੍ਰੀਤ ਦੇ ਕਮਰੇ ਦੀ ਹਰ ਚੀਜ਼ ਤੇ ਸੁਸਤੀ ਛਾਈ ਹੋਈ ਸੀ। ਹਰ ਚੀਜ਼ ਕੋਈ ਰੋਂਦੀ, ਤੜਪਦੀ ਤੇ ਫਰਯਾਦ ਕਰਦੀ ਜਾਪਦੀ ਸੀ। "ਹਰ ਦਰਦ ਪਿਛੇ ਖੁਸ਼ੀ ਦੇ ਹੰਝੂ ਅਵੱਸ਼ ਛਲਕਿਆ ਕਰਦੇ ਨੇ ਬੇਟਾ।" ਪ੍ਰੀਤ ਦੇ ਬੁਢੇ ਪਿਤਾ ਨੇ ਆਪਣੀ ਬੱਚੀ ਦੇ ਕੇਸਾਂ ਨੂੰ ਠੀਕ ਕਰਦਿਆਂ ਕਿਹਾ। ਪ੍ਰੀਤ ਦੇ ਹਟਕੋਰੇ ਹੋਰ ਵੀ ਤੇਜ਼ ਹੋ ਗਏ। "ਬੇਟਾ! ਬੁਢੇ ਪਿਤਾ ਤੇ ਤਰਸ ਕਰ। ਮੈਂ ਮਰ ਚੁਕਾਂ ਹਾਂ, ਹੋਰ ਨਾ ਮਾਰ। ਮੈਂ ਸੰਤੋਖ ਤੋਂ ਖਾਲੀ ਹੋ ਚੁਕਾਂ। ਹੋਰ ਸਬਰ ਕਰਨਾ ਮੇਰੀ ਸਮਰਥਾ ਤੋਂ ਬਾਹਰ ਹੈ।" ਤੇ ਉਹ ਖੰਘ ਦੇ ਜ਼ੋਰ

-੩੬--