ਪੰਨਾ:ਨਵੀਨ ਦੁਨੀਆ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੋਣ। ਨੌਜਵਾਨ ਹੁਣ ਲੇਟਣ ਦੀ ਬਜਾਏ ਸੀਟ ਦਾ ਸਹਾਰਾ ਲੈਕੇ ਕੰਬਲ ਦੀ ਗਰਮਾਇਸ਼ ਨਾਲ ਬੈਠਾ ਹਰ ਗਲ ਦਾ ਉਤਰ ਬੜੇ ਸੁਚਜੇ ਢੰਗ ਨਾਲ ਦੇ ਰਿਹਾ ਸੀ। ਜਸਬੀਰ ਨੂੰ ਗਲ ਕੁਝ ਕੁਝ ਸਮਝ ਆ ਰਹੀ ਸੀ।

‘ਤੁਹਾਡੇ ਮਾਤਾ ਪਿਤਾ ਨੇ ਉਸ ਨੂੰ ਕੁਝ ਨਹੀਂ ਕਿਹਾ?'

‘ਨਹੀਂ।’

ਕਿਉਂ?'

‘ਕਿਉਂਕਿ ਇਹ ਸਾਰਾ ਕੁਝ ਉਨ੍ਹਾਂ ਆਪਣੀ ਮਰਜ਼ੀ ਨਾਲ ਕੀਤਾ ਸੀ।'

"ਬੜੇ ਬੇ-ਦਰਦ ਤੇ ਜ਼ਾਲਮ ਸਨ?"

‘ਜੀ ਨਹੀਂ ਬਲਕਿ ਮਜਬੂਰ ਸਨ।'

ਕਿਉਂ?'

"ਕਿਉਂਕਿ ਉਹ ਕੁਝ ਕਰ ਨਹੀਂ ਸਨ ਸਕਦੇ।'

‘ਉਹ ਕਿਥੇ ਹਨ?’

‘ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਦ ਮੈਂ ਉਸ ਨੂੰ ਹੋਰ ਜ਼ਿਆਦਾ ਪਿਆਰ ਕਰਨ ਲਗ ਪਿਆ। ਆਪਣਾ ਸਭ ਕੁਝ ਉਸ ਤੋਂ ਨਿਛਾਵਰ ਕਰਨ ਲਈ ਤਿਆਰ ਹੋ ਗਿਆ। ਮੇਰੇ ਲਈ ਉਸ ਤੋਂ ਬਿਨਾਂ ਜ਼ਿੰਦਾ ਰਹਿਣਾ ਮੁਸ਼ਕਲ ਹੋ ਗਿਆ।

‘ਕੀ ਉਸ ਨੇ ਤੁਹਾਨੂੰ ਪਿਆਰ ਕਰਨਾ ਸ਼ੁਰੂ ਕਰ ਦਿਤਾ!'

‘ਜੀ ਨਹੀਂ।'

‘ਬੜੀ ਬੇ-ਤਰਸ, ਬੇ-ਵਫਾ।'

‘ਉਸ ਨੂੰ ਆਪਣੇ ਕੋਲ ਰਖਣ ਲਈ ਮੈਂ ਕੀ ਕੁਝ ਨਹੀਂ ਕੀਤਾ, ਲੋਕਾਂ ਦੀਆਂ ਚੰਗੀਆਂ ਮੰਦੀਆਂ ਗਲਾਂ ਸੁਣੀਆਂ, ਮਾਮੂਲੀ ਆਦਮੀਆਂ ਕੋਲੋਂ ਆਪਣੀ ਬੇ-ਇਜ਼ਤੀ ਕਰਵਾਈ। ਆਪਣੀਆਂ ਸਾਰੀਆਂ ਹਸਰਤਾਂ ਤੇ ਕਾਮਨਾਵਾਂ ਦਾ ਖੂਨ ਕੀਤਾ, ਇਸ ਲਈ ਕਿ

-੫੫-