ਪੰਨਾ:ਨਵੀਨ ਦੁਨੀਆ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਵੀ ਕੀ ਏ। ਮੈਂ ਤਬਾਹ ਹੋ ਚੁਕਿਆ ਹਾਂ।'

‘ਤੁਹਾਨੂੰ ਦਿਲ ਨਹੀਂ ਛਡਣਾ ਚਾਹੀਦਾ।'

'ਪਰ ਦਿਲ ਮੈਨੂੰ ਛਡਦਾ ਜਾ ਰਿਹਾ ਹੈ।'

The life is struggle.(ਜ਼ਿੰਦਗ਼ੀ ਜਦੋ ਜਹਿਦ ਦਾ ਨਾਮ ਹੈ?'

'But now the life is struggling with me.(ਪਰ ਹੁਣ ਤਾਂ ਜ਼ਿੰਦਗੀ ਮੇਰੇ ਨਾਲ ਜਦੋ-ਜਹਿਦ ਕਰ ਰਹੀ ਹੈ)'

ਨੌਜਵਾਨ ਨੇ ਉਠ ਕੇ ਬਾਰੀ ਵਿਚੋਂ ਬਾਹਰ ਵੇਖਿਆ। ਸ਼ਾਂਤੀ ਉਸ ਦੇ ਚਿਹਰੇ ਤੇ ਝਲਕ ਰਹੀ ਸੀ। ਜਸਬੀਰ ਨੇ ਉਸ ਦੇ ਮੂੰਹ ਵਲ ਵੇਖਿਆ, ਪਰ ਕੁਝ ਨ ਸਮਝ ਸਕੀ। ਗਡੀ ਸ਼ਿਮਲੇ ਦੀਆਂ ਪਹਾੜੀਆਂ ਤੋਂ ਵਲ ਖਾਂਦੀ ਤੇਜੀ ਨਾਲ ਜਾ ਰਹੀ ਸੀ।

‘ਹਵਾ ਬਹੁਤ ਠੰਡੀ ਹੈ, ਬਾਰੀ ਬੰਦ ਕਰ ਦਿਉ?'

‘ਚੰਗਾ ਜੀ ਨਮਸਤੇ, ਮੇਰੀ ਮੰਜ਼ਲ ਆ ਗਈ ਹੈ।'

‘ਇਹ ਕੀ ਕਰਨ ਲਗੇ ਹੋ, ਕੀ ਛਾਲ ਮਾਰਨਾ ਚਾਹੁੰਦੇ ਹੋ?'

‘ਜੀ ਹਾਂ।'

‘ਆਤਮ ਘਾਤ ਕਰਨਾ ਦੋਸ਼ ਹੈ।'

‘ਪਰ ਜੋ ਚੀਜ਼ ਸਹਾਰਨ ਤੋਂ ਬਾਹਰ ਹੋ ਜਾਵੇ ਉਸ ਲਈ ਸਭ ਕੁਝ ਕਰਨਾ ਉਚਿਤ ਹੈ।'

‘ਤੁਹਾਡਾ ਨਾਮ ਹੈ?'

‘ਗਰੀਬਾਂ ਦੇ ਨਾਮ ਨਹੀਂ ਪੁਛਦੇ, ਗਰੀਬਾਂ ਦੇ ਨਾਮ ਉਨ੍ਹਾਂ ਦੀ ਮੌਤ ਨਾਲ ਹੀ ਮਿਟ ਜਾਂਦੇ ਹਨ।'

‘ਤੇ ਉਸ ਬੇ-ਵਫਾ ਦਾ ਨਾਮ?'

'ਉਸ ... ... ...ਉਸ ... ... ...ਉਸ ਬੇ-ਵਫਾ ... ... ...ਉਸ ਬੇਵਫਾ ਦਾ ਨਾਮ ਹੈ "ਨੌਕਰੀ", ਜਿਸ ਲਈ ਮੇਰੇ ਵਰਗੇ ਹਜ਼ਾਰ ਨਹੀਂ ਲਖਾਂ ਹੀ ਨੌਜਵਾਨ ਦਿਨ ਰਾਤ ਬੇਚੈਨ ਹਨ। ਸੈਂਕੜੇ ਹੀ ਇਸ ਕੋਲੋਂ ਤੰਗ ਆ ਕੇ ਆਤਮ ਘਾਤ ਕਰ ਰਹੇ ਹਨ।

-੫੯-