ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੈਵਿਕ (ਬਾਇਓਲਾਜੀਕਲ) ਕਾਰਨ ਲੱਭਣ ਲਈ ਵੀ ਬਹੁਤ ਖੋਜ ਹੋਈ ਹੈ ਪਰ ਕੋਈ ਬਹੁਤ ਜ਼ਿਆਦਾ ਫ਼ੈਸਲਾਕੁਨ ਨਤੀਜੇ ਅਜੇ ਸਾਹਮਣੇ ਨਹੀਂ ਆਏ। ਫਿਰ ਵੀ ਹੁਣ ਤੱਕ ਦੀ ਖੋਜ 'ਤੇ ਅਧਾਰਤ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸਦੀ ਚਰਚਾ ਕਰਨੀ ਬਣਦੀ ਹੈ।

1. ਆਨੁਵੰਸ਼ਿਕ ਕਾਰਨ ਇਹ ਦੇਖਿਆ ਗਿਆ ਹੈ ਕਿ ਸ਼ਰਾਬੀ ਮਾਂ-ਬਾਪ ਦੇ ਬੱਚਿਆਂ ਵਿੱਚ ਸ਼ਰਾਬੀ ਬਣਨ ਦੀ ਪ੍ਰਵਿਰਤੀ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਸਿਰਫ਼ ਵਾਤਾਵਰਨ ਦੇ ਅਸਰ ਕਰਕੇ ਹੀ ਨਹੀਂ। ਸ਼ਰਾਬੀ ਬਾਪਦੇ ਬੱਚਿਆਂ ਵਿੱਚ ਬਾਕੀਆਂ ਨਾਲੋਂ ਕੁਝ ਵਖਰੇਵੇ ਦੇਖਣ ਵਿੱਚ ਆਏ ਹਨ। ਪੂਰਬੀ ਦੇਸ਼ਾਂ ਦੇ ਕਈ ਲੋਕਾਂ ਵਿੱਚ ਕੁਦਰਤੀ ਤੌਰ 'ਤੇ ਕੁਝ ਰਸਾਇਣਾਂ ਦੀ ਘਾਟ, ਉਨ੍ਹਾਂ ਦੇ ਸ਼ਰਾਬੀ ਬਣਨ ਦੇ ਆੜੇ ਆਉਂਦੀ ਹੈ। ਸ਼ਰਾਬ ਪੀਣ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਦਾ ਰਿਅੰਕਸ਼ਨ ਹੁੰਦਾ ਹੈ ਜਿਸਨੂੰ 'ਓਰੀਐਂਟਲ ਫੂੱਲਸ਼ ਸਿੰਡਰੋਮ' ਕਿਹਾ ਜਾਂਦਾ ਹੈ। ਸ਼ਰਾਬੀ ਮਰੀਜ਼ਾਂ ਦੇ ਖੂਨ ਦੇ ਰਿਸ਼ਤੇਦਾਰਾਂ ਵਿੱਚ ਮਾਨਸਕ ਬੀਮਾਰੀਆਂ (ਡਿਪਰੈਸ਼ਨ, ਮਨੋ-ਸਰੀਰਕ ਰੋਗ,ਹਿਸਟ੍ਰੀਆਨਿਕ ਤੇ ਐਂਟੀਸੋਸ਼ਲ ਪਰਸਨੈਲਿਟੀ ਡਿਸਆਰਡਰ ਦੇ ਮਰੀਜਾਂ ਦੀ ਗਿਣਤੀ ਆਮ ਸੰਭਾਵਨਾ ਨਾਲੋਂ ਜ਼ਿਆਦਾ ਹੁੰਦੀ ਹੈ, ਜੋ ਸ਼ਰਾਬੀਪਣ ਦੇ ਇਨ੍ਹਾਂ ਬੀਮਾਰੀਆਂ ਨਾਲ ਅਨੂੰਵੰਸ਼ਿਕ ਰਿਸ਼ਤੇ ਦਾ ਸਬੂਤ ਹੈ।

2. ਦਿਮਾਗੀ ਸੰਦੇਸ਼ ਵਾਹਕ ਰਸਾਇਣ ਸਿਰੋਟੋਨਿਨ ਨਾਮ ਦਾ ਰਸਾਇਣ ਦਿਮਾਗ ਦੇ ਸੈੱਲਾਂ ਦਰਮਿਆਨ ਸੰਦੇਸ਼-ਵਾਹਕ ਦਾ ਕੰਮ ਕਰਦਾ ਹੈ। ਡਿਪਰੈਸ਼ਨ, ਆਤਮ ਹੱਤਿਆ ਕਰਨ ਵਾਲਿਆਂ ਅਤੇ ਸ਼ਰਾਬੀਪਣ ਦੇ ਮਰੀਜ਼ਾਂ ਦੇ ਖੂਨ ਵਿੱਚ ਇਸਦਾ ਸਤਰ (ਲੈਵਲ) ਆਮ ਨਾਲੋਂ ਘੱਟ ਹੁੰਦਾ ਹੈ। ਇਸੇ ਤਰ੍ਹਾਂ ਕੁਝ ਰਸਾਇਣ ਜੋ ਪੁਰਸਕਾਰੇ (ਇਨਾਮੇ) ਜਾਣ ਦੇ ਅਹਿਸਾਸ ਨੂੰ ਸੰਚਾਲਤ ਕਰਦੇ ਹਨ, ਅਫ਼ੀਮ ਅਤੇ ਇਸ ਵਰਗੇ ਹੋਰ ਨਸ਼ੇ ਕਰਨ ਵਾਲਿਆਂ ਦੇ ਦਿਮਾਗ ਵਿੱਚ