ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੱਟ ਮਾਤਰਾ ਵਿੱਚ ਹੁੰਦੇ ਹਨ। ਇਨ੍ਹਾਂ ਨੂੰ ‘ਐਂਡੋਜੀਨਲ ਓਪੀਏਟਜ਼ ਕਿਹਾ ਜਾਂਦਾ ਹੈ। ਇੱਕ ਮੌਤ ਇਹ ਵੀ ਹੈ ਕਿ ਇਨ੍ਹਾਂ ਦੀ ਘਾਟ ਵਾਲੇ ਮਰੀਜ਼ਾਂ ਵਿੱਚ ਅਫ਼ੀਮ ਦੀ ਸੁਭਾਵਕ ਭੁੱਖ ਹੁੰਦੀ ਹੈ। ‘ਐਂਡੋਰਫਿਨਜ਼` ਵੀ ਇਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ। ਇਨਾਮ-ਸਜਾ ਤੋਂ ਇਲਾਵਾ ਹੋਰ ਵੀ ਕਈ ਦਿਮਾਗੀ ਕ੍ਰਿਆਵਾਂ ਇਨ੍ਹਾਂ ਰਸਾਇਣਾਂ ਰਾਹੀਂ ਸੰਚਾਲਤ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਹੈ ਦਰਦ ਦਾ ਅਹਿਸਾਸ। ਆਕੂਪੰਚਰ ਦੇ ਅਸਰਦਾਇਕ ਹੋਣ ਵਿੱਚ ਵੀ ਇਨ੍ਹਾਂ ਦਾ ਰੋਲ ਹੁੰਦਾ ਹੈ ਅਤੇ ਅੱਜਕੱਲ੍ਹ ਕਈ ਜਗ੍ਹਾ ਇਸੇ ਕਰਕੇ ਆਕੂਪੰਚਰ ਨਾਲ ਹੈਰੋਇਨ 'ਤੇ ਨਿਰਭਰਤਾ ਦਾ ਇਲਾਜ ਵੀ ਕੀਤਾ ਜਾਂਦਾ ਹੈ। 3. ਮਨੋਵਿਗਿਆਨਕ ਤੱਥ

ਸ਼ਰਾਬ ਅਤੇ ਦੂਸਰੇ ਨਸ਼ਿਆਂ 'ਤੇ ਨਿਰਭਰਤਾ ਬੁਨਿਆਦੀ ਤੌਰ

ਮਨੋਵਿਗਿਆਨਕ ਵਰਤਾਰਾ ਹੈ। ਪਿਛਲੇ ਇੱਕ ਦੋ ਦਹਾਕਿਆਂ ਵਿੱਚ ਪੱਛਮੀ ਦੇਸ਼ਾਂ ਵਿੱਚ ਬਹੁਤ ਕੋਸ਼ਿਸ਼ਾਂ ਹੋਈਆਂ ਹਨ ਕਿ ਇਸਨੂੰ ਮੁੱਖ ਤੌਰ 'ਤੇ ਡਾਕਟਰੀ ਬੀਮਾਰੀ ਮੰਨ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਪਿੱਛੇ ਕੋਈ ਠੋਸ ਵਿਗਿਆਨਕ ਆਧਾਰ ਨਹੀਂ ਹੈ, ਬਲਕਿ ਡਾਕਟਰੀ ਅਤੇ ਗ਼ੈਰ-ਡਾਕਟਰੀ ਕਿੱਤਿਆਂ ਨਾਲ ਸੰਬੰਧਤ ਮਾਹਿਰਾਂ ਦੀ ਆਪਸੀ ਖਹਿਬਾਜ਼ੀ ਹੀ ਹੈ ਅਤੇ ਉਸਤੋਂ ਵੀ ਜ਼ਿਆਦਾ ਮੌਲਿਕ ਝਗੜਾ ਸ਼ਰਾਬ ਅਤੇ ਨਸ਼ਿਆਂ ਦੇ ਮਰੀਜ਼ਾਂ ਦੇ ਇਲਾਜ, ਪੁਨਰਵਾਸ ਅਤੇ ਖੋਜ ਆਦਿ ਵਿੱਚ ਲੱਗੇ ਹੋਏ ਅਥਾਹ ਧਨ ਕਰਕੇ ਹੈ। ਪੂਰੀ ਦੁਨੀਆ ਵਿੱਚ ਅੱਜ ਅਰਥਾਂ ਡਾਲਰ ਇਨ੍ਹਾਂ ਪ੍ਰੋਜੈਕਟਾਂ 'ਤੇ ਖਰਚ ਕੀਤੇ ਜਾ ਰਹੇ ਹਨ। ਯੂਨਾਈਟਿਡ ਨੇਸ਼ਨਜ਼ ਡਰੱਗ ਕੰਟਰੋਲ ਪ੍ਰੋਗਰਾਮ (UNDCP) ਹਿੰਦੁਸਤਾਨ ਸਮੇਤ ਤੀਸਰੀ ਦੁਨੀਆ ਦੇ ਮੁਲਕਾਂ ਵਿੱਚ ਲੱਖਾਂ ਡਾਲਰ ਖਰਚ ਕਰ ਰਿਹਾ ਹੈ ਪਰ ਸਮੱਸਿਆ ਘਟਣ ਦੀ ਬਜਾਏ ਵਧੀ ਹੈ।

  ਨਸ਼ਿਆਂ ਦੇ ਮਨੋਵਿਗਿਆਨਕ ਕਾਰਨਾਂ ਬਾਰੇ ਜਾਣਕਾਰੀ ਦੇ ਤਿੰਨ

ਮੁੱਖ ਸਰੋਤ ਹਨ :