ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੳ) ਮਨੋਵਿਸ਼ਲੇਸ਼ਣ

ਸ਼ਰਾਬੀਆਂ ਅਤੇ ਦੂਸਰੇ ਨਸ਼ਈਆਂ ਦੇ ਮਨੋਵਿਸ਼ਲੇਸ਼ਣ ਤੋਂ ਜੋ ਤੱਥ ਸਾਮ੍ਹਣੇ ਆਏ ਹਨ ਉਨ੍ਹਾਂ ਵਿੱਚ ਪ੍ਰਮੁੱਖ ਹੈ ਥੁੜਾਂ ਮਾਰਿਆ ਬਚਪਨ ਅਤੇ ਬਚਪਨ ਵਿੱਚ ਮਿਲਣ ਵਾਲੇ ਮਾਨਸਿਕ ਥਪੇੜਿਆਂ ਤੋਂ ਉਪਜੀ ਪੀੜ ਦਾ ਦਮਨ। ਪੀੜ ਦੇਣ ਵਾਲੇ ਮਾਨਸਿਕ ਦਵੰਧ ਬਾਅਦ ਵਿੱਚ ਪੁਨਰਜਾਗਤ ਹੋ ਉੱਠਦੇ ਹਨ — ਜਦੋਂ ਉਹੋ ਜਿਹੇ ਹੀ ਹਾਲਤਾਂ ਨਾਲ ਬਾਰ-ਬਾਰ ਵਾਹ ਪੈਂਦਾ ਰਹਿੰਦਾ ਹੈ। ਨਸ਼ਿਆਂ ਦੇ ਅਸਰ ਹੇਠ ਜਜ਼ਬਿਆਂ ਦਾ ਹੜ੍ਹ ਸਭ ਬੰਨ੍ਹ ਤੋੜ ਕੇ ਵਹਿ ਤੁਰਦਾ ਹੈ ਅਤੇ ਇੰਝ ਵਰ੍ਹਿਆਂ ਤੋਂ ਇਨਸਾਨ ਦੇ ਮਨ ਤੇ ਦੰਦਿਆ ਬੌਝ ਹਲਕਾ ਹੋ ਜਾਂਦਾ ਹੈ।

ਅ) ਸ਼ਖਸੀਅਤਾਂ ਵਿਲੱਖਣਤਾ

ਜਿਵੇਂ ਕਿਹਾ ਜਾਂਦਾ ਹੈ ਕਿ "ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖ਼ਸੂਸ ਹੋਤੇ ਹੈਂ, ਯੇ ਵੋਹ ਨਗਮਾ ਹੈ ਜੋ ਹਰ ਸਾਜ਼ ਪੈ ਗਾਇਆ ਨਹੀਂ ਜਾਤਾ। ਇਸੇ ਤਰ੍ਹਾਂ ਹਰ ਕੋਈ ਸ਼ਰਾਬ ਜਾਂ ਨਸ਼ਿਆਂ ਦਾ ਆਦੀ ਨਹੀਂ ਬਣਦਾ। ਇਨ੍ਹਾਂ ਦੀ ਪਰਸਨੈਲਿਟੀ ਵਿੱਚ ਕੁੱਝ ਖਾਸੀਅਤਾਂ ਹੁੰਦੀਆਂ ਹਨ - ਜਿਵੇਂ ਜਲਦੀ ਉਦਾਸ ਹੋਣ ਦੀ ਪ੍ਰਵਿਰਤੀ, ਸ਼ੌਕੀ ਸੁਭਾਅ ਅਤੇ ਅੰਤਰਮੁਖੀ ਮਾਨਸਿਕਤਾ, ਫ਼ਰਾਇਡ ਦੀ ਥਿਊਰੀ ਮੁਤਾਬਕ ਮਨੁੱਖੀ ਮਾਨਸਿਕਤਾ ਦਾ ਵਿਕਾਸ ਕਈ ਮਨੋ-ਕਾਮੁਕ ਪੜਾਵਾਂ ਵਿਚੋਂ ਗੁਜ਼ਰਦਾ ਹੈ। ਪਹਿਲਾ ਪੜਾਅ ਜ਼ਿੰਦਗੀ ਦੇ ਪਹਿਲੇ ਸਾਲ ਵਿੱਚ ਮੁਕੰਮਲ ਹੋ ਜਾਂਦਾ ਹੈ — ਇਸਨੂੰ 'ਓਰਲ' (ORAL) ਪੜਾਅ ਕਿਹਾ ਜਾਂਦਾ ਹੈ। ਮੂੰਹ ਹੀ ਉਸਦੀ ਹਰ ਇੰਛਾ ਪੂਰੀ ਕਰਨ ਦਾ ਸਾਧਨ ਹੁੰਦਾ ਹੈ ਅਤੇ ਉਸਦੀ ਸਾਰੀ ਸੋਚ, ਸਾਰੀ ਕ੍ਰਿਆ ਤੇ ਸਾਰੀ ਊਰਜਾ ਮੂੰਹ 'ਤੇ ਹੀ ਕੇਂਦਰਿਤ ਹੁੰਦੀ ਹੈ ਅਤੇ ਨਾਲ ਹੀ ਉਹ ਇਸ ਤ੍ਰਿਪਤੀ ਲਈ ਦੂਜਿਆਂ 'ਤੇ ਨਿਰਭਰ ਹੁੰਦਾ ਹੈ ਜੋ ਉਸਨੂੰ 'ਫ਼ੀਡ ਕਰਦੇ ਹਨ। ਇਸ ਪੜਾਅ 'ਤੇ ਵਿਕਾਸ,

ਜੇ ਅਧੂਰਾ ਰਹਿ ਜਾਵੇ ਤਾਂ ਅੱਗੇ ਜਾ ਕੇ ਸ਼ਖਸੀਅਤ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ ਅਤੇ ਇਹੀ ਸ਼ਰਾਬੀਪਣ ਦਾ ਕਾਰਨ ਬਣ ਸਕਦਾ ਹੈ।

12