ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੲ) ਸਿੱਖਿਆ ਹੋਇਆ ਵਿਓਹਾਰ

ਨਸ਼ਾ ਕਰਨ ਜਾਂ ਸ਼ਰਾਬ ਪੀਣ ਉਪਰੰਤ ਮਹਿਸੂਸ ਹੋਣ ਵਾਲਾ ਤਣਾਅ-ਮੁਕਤੀ ਅਤੇ ਆਨੰਦ ਦਾ ਅਹਿਸਾਸ ਇਸਨੂੰ ਆਦਤ ਬਨਾਉਣ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਹੈ। ਕਿਉਂਕਿ ਇਨਸਾਨ ਆਨੰਦ-ਮਈ ਅਵਸਥਾ ਵੱਲ ਖਿੱਚਿਆ ਜਾਂਦਾ ਹੈ, ਇਸ ਲਈ ਇਹ ਇੱਕ ਆਦਤ ਬਣ ਜਾਂਦੀ ਹੈ। ਕੰਡੀਸ਼ਨਿੰਗ ਦੇ ਜ਼ਰੀਏ ਇਹ ਆਦਤ ਆਦਮੀ ਦੇ ਵਿਉਹਾਰ ਦਾ ਹਿੱਸਾ ਬਣ ਜਾਂਦੀ ਹੈ।

4. ਸਮਾਜਕ ਕਾਰਨ

ਸਮਾਜ ਵਿੱਚ ਮਿਲਣ ਵਾਲੀ ਮਾਨਤਾ ਸ਼ਰਾਬਨੋਸ਼ੀ ਦੇ ਵਧਣ ਦਾ ਵੱਡਾ ਕਾਰਨ ਹੈ। ਸਾਡੇ ਆਲੇ-ਦੁਆਲੇ ਅਜਕਲ੍ਹ ਕੋਈ ਵਿਆਹ ਜਾਂ ਪਾਰਟੀ ਅਜਿਹੀ ਨਹੀਂ ਹੁੰਦੀ ਜਿਸ ਵਿੱਚ ਸ਼ਰਾਬ ਸ਼ਾਮਲ ਨਾ ਹੁੰਦੀ ਹੋਵੇ। ਸਰਕਾਰ ਵਲੋਂ ਹਰ ਪਿੰਡ ਵਿੱਚ ਖੋਲ੍ਹਿਆ ਗਿਆ ਠੇਕਾ ਇਸਨੂੰ ਸਰਕਾਰੀ ਮਾਨਤਾ ਵੀ ਦੁਆਉਂਦਾ ਹੈ। ਸਰਕਾਰਾਂ ਲਈ ਸ਼ਰਾਬ ਦੋਹਰਾ ਕੰਮ ਕਰਦੀ ਹੈ ਇਸਤੋਂ ਅਥਾਹ ਦੌਲਤ, ਐਕਸਾਈਜ਼ ਡਿਊਟੀ ਦੇ ਤੌਰ 'ਤੇ ਕਮਾਈ ਜਾਂਦੀ ਹੈ ਅਤੇ ਦੂਸਰੇ, ਲੋਕ ਆਪਣੀਆਂ ਮੁਸ਼ਕਿਲਾਂ ਦੀ ਅਸਲੀ ਜੜ੍ਹ ਬਾਰੇ ਜਾਨਣ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਕਾਰਗਰ ਕਦਮ ਉਠਾਉਣ ਦੀ ਬਜਾਇ ਤਤਕਾਲੀਨ ਰਿਲੀਫ਼ ਤਰਜੀਹ ਦਿੰਦੇ ਹਨ। ਸ਼ਰਾਬ ਪੀ ਕੇ ਗਮ ਭੁਲਾਓ, ਸਰਕਾਰ ਦਾ ਖਜ਼ਾਨਾ ਵੀ ਭਰੋ ਅਤੇ ਆਪਣੇ ਅਸਲੀ ਦੁਸ਼ਮਣਾਂ ਦੁਸ਼ਮਣਾਂ ਨੂੰ ਪੁੱਛ ਪਛਾਨਣ ਦੇ ਝੰਜਟ ਤੋਂ ਵੀ ਬਚੇ ਰਹੇ।

ਸ਼ਰਾਬ ਵਾਂਗ ਦੂਸਰੇ ਨਸ਼ਿਆਂ ਬਾਰੇ ਵੀ ਇਹ ਸਹੀ ਹੈ ਕਿ ਸਮਾਜ ਦੇ ਕੁਝ ਹਿੱਸਿਆਂ ਵਿੱਚ ਕੁਝ ਖਾਸ ਨਸ਼ਿਆਂ ਦਾ ਚਲਨ ਇਸੇ ਕਰਕੇ ਵਧੇਰੇ ਹੈ ਕਿਉਂਕਿ ਉਥੇ ਉਸ ਨਸ਼ੇ ਨੂੰ ਖੁੱਲ੍ਹੀ ਜਾਂ ਗੁੱਝੀ ਮਾਨਤਾ ਮਿਲੀ ਹੋਈ ਹੈ ਜਿਵੇਂ ਕੁਝ ਸਾਧੂਆਂ ਤੇ ਸ਼ਿਵ ਭਗਤਾਂ ਵਿੱਚ ਭੰਗ, ਡਾਰਈਵਰਾਂ ਵਿੱਚ ਅਫੀਮ ਤੇ ਭੁੱਕੀ ਅਤੇ ਵਿਦਿਆਰਥੀਆਂ ਵਿੱਚ 'ਐਂਟੀ-

13