ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੀਪ ਪਿੱਲਜ਼ ਅਤੇ ਬੁੱਧੀਜੀਵੀ ਵਰਗ ਵਿੱਚ ‘ਟ੍ਰੈਕਿਊਲਾਈਜ਼ਰਜ ਜਾਂ ਨੀਂਦ ਦੀਆਂ ਗੋਲੀਆਂ। ਖਿਡਾਰੀਆਂ ਅਤੇ ਬਾਡੀ-ਬਿਲਡਰਾਂ ਵਿੱਚ ਸਟੀਰਾਇਡ ਦਵਾਈਆਂ ਦਾ ਪ੍ਰਚਲਨ ਆਮ ਹੈ ਅਤੇ ਅੱਜਕੱਲ੍ਹ ਇਮਤਿਹਾਨ ਦੇ ਦਿਨਾਂ ਵਿੱਚ ਵਿਦਿਆਰਥੀ ਵਰਗ ਵਿੱਚ ਯਾਦ-ਸ਼ਕਤੀ ਵਧਾਉਣ ਦੀਆਂ ਦੁਆਈਆਂ।

ਰਜਵਾੜਾਸ਼ਾਹੀ ਦੇ ਦਿਨਾਂ ਵਿੱਚ ਖੇਡਾਂ ਵਿੱਚ ਕੰਮ ਕਰਨ ਵਾਲੇ ਵਗਾਰੀ ਮਜਦੂਰਾਂ ਨੂੰ ਅਫ਼ੀਮ ਖੁਆਈ ਜਾਂਦੀ ਸੀ ਤਾਂ ਕਿ ਉਹ ਥੱਕੇ ਬਗੈਰ ਕੰਮ ਕਰਦੇ ਰਹਿਣ ਅਤੇ ਖਾਣਾ ਘੱਟ ਖਾਣ।

5. ਮਾਨਸਿਕ ਤਣਾਅ

ਵਧਦਾ ਹੋਇਆ ਮਾਨਸਿਕ ਤਣਾਅ ਨਸ਼ਿਆਂ ਅਤੇ ਸ਼ਰਾਬ ਦੀ ਵਧੇਰੇ ਵਰਤੋਂ ਲਈ ਜ਼ਿੰਮੇਵਾਰ ਹੈ। ਕੁਝ ਲੋਕ ਕਹਿ ਸਕਦੇ ਹਨ ਕਿ ਤਣਾਅ ਤਾਂ ਸਭ ਲਈ ਹੀ ਵਧ ਹੈ, ਜੋ ਲੋਕ ਨਸ਼ੇ ਨਹੀਂ ਕਰਦੇ ਉਹ ਕੀ ਕਰਦੇ ਹਨ ? ਜਵਾਬ ਲੱਭਣ ਲਈ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਚੰਡੀਗੜ੍ਹ ਵਿੱਚ ਪਿਛਲੇ ਦਸਾਂ ਸਾਲਾਂ ਵਿੱਚ ਅਣਗਿਣਤ ਬਾਬਿਆਂ ਦੇ ਆਸ਼ਰਮ ਬਣ ਗਏ ਹਨ ਜਾਂ ਉਨ੍ਹਾਂ ਦੇ ਸਤਸੰਗ ਹੁੰਦੇ ਰਹਿੰਦੇ ਹਨ। ਯੋਗ ਸਾਧਨਾਂ ਦੇ ਕਿੰਨੇ ਸੈਂਟਰ ਖੁੱਸ਼ ਗਏ ਹਨ, ਕਈ ਹੋਰ ਅਜਿਹੇ ਸੈਂਟਰ ਜਿਵੇਂ ਕਿ ਬ੍ਰਹਮਕੁਮਾਰੀ ਆਸ਼ਰਮ, ਮਹਾਰਿਸ਼ੀ ਮਹੇਸ਼ ਯੋਗੀ ਦਾ ਟ੍ਰਾਂਸਡੈਂਟਲ ਮੈਡੀਟੇਸ਼ਨ ਸੈਂਟਰ, ਵਿਸ਼ਵਾਸ ਮੈਡੀਟੇਸ਼ਨ ਸੈਂਟਰ, ਆਰਟ-ਆਫ਼ ਲਿਵਿੰਗ ਵਗੈਰਾ...। ਇਹ ਰੁਝਾਨ ਵਧਦੇ ਹੋਏ ਤਣਾਅ ਦਾ ਸੂਚਕ ਹੈ। ਹਰ ਕੋਈ ਤਣਾਅ ਮੁਕਤੀ ਦਾ ਆਪਣਾ ਮਾਰਗ ਲੱਭ ਲੈਂਦਾ ਹੈ ਜੋ ਉਸਨੂੰ ਵਧੇਰੇ ਕਾਰਗਰ ਲੱਗਦਾ ਹੈ ਅਤੇ ਜੋ ਉਸਦੀ ਮਾਨਸਿਕ ਬਣਤਰ ਅਤੇ ਸਮਾਜਿਕ ਪ੍ਰਸੰਗ ਦੇ ਅਨੁਕੂਲ ਹੁੰਦਾ ਹੈ – ਕਿਸਦਾ ਤਰੀਕਾ ਜ਼ਿਆਦਾ ਠੀਕ ਹੈ – ਕਹਿਣਾ ਬਹੁਤ ਮੁਸ਼ਕਿਲ ਹੈ। ਕਿੰਨੇ ਹੀ ਲੋਕ ਹਨ ਜਿਹੜੇ ਇੱਕ, ਦੋ ਜਾਂ ਤਿੰਨ ਪੈੱਗ ਰੋਜ਼ਾਨਾ ਪੀਣ ਵਾਲੇ ਹਨ ਪਰ ਉਨ੍ਹਾਂ ਦੀ ਗਿਣਤੀ ਸ਼ਰਾਬੀਆਂ ਵਿੱਚ -

-

14