ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹੁੰਦੀ ਹੈ ਅਤੇ ਕਿੰਨੇ ਹੀ ਅੱਜਕੱਲ੍ਹ ‘ਟ੍ਰੈੰਕਿਊਲਾਈਜ਼ਰਜ' ਖਾ ਕੇ ਆਪਣੀ ਜ਼ਿੰਦਗੀ ਦੀ ਗੱਡੀ ਚਲਾ ਰਹੇ ਹਨ। ਉਨ੍ਹਾਂ ਨੂੰ ਨਸ਼ਈ ਨਹੀਂ ਕਹਿੰਦੇ -- ਕੁੱਝ ਲੋਕ ਹਮੇਸ਼ਾਂ ਹੀ ਹਰ ਵਰਤਾਰੇ ਦੀ ਚਰਮਸੀਮਾ ਤੱਕ ਪਹੁੰਚ ਜਾਂਦੇ ਹਨ ਮਨੋਚਿਕਿਤਸਕਾਂ ਕੋਲ ਅਜਿਹੇ ਲੋਕ ਵੀ ਇਲਾਜ ਵਾਸਤੇ ਲਿਆਦੇ ਜਾਂਦੇ ਹਨ ਜੋ ਜ਼ਿਆਦਾ ਸ਼ਰਾਬ ਜਾਂ ਦੂਸਰਾ ਨਸ਼ਾ ਇਸਤੇਮਾਲ ਕਰਨ ਲੱਗ ਪੈਂਦੇ ਹਨ ਤੇ ਉਹ ਵੀ ਜੋ ਲੋੜੋਂ ਵੱਧ ਪਾਠ ਜਾਂ ਸਮਾਧੀ ਵਿੱਚ ਹੀ ਲੀਨ ਹੋ ਜਾਂਦੇ ਹਨ।

ਨਸ਼ਿਆਂ ਦੇ ਆਮ ਇਸਤੇਮਾਲ ਦੀਆਂ ਵੰਨਗੀਆਂ

ਅਮਰੀਕਾ ਦੇ ਨੈਸ਼ਨਲ ਕਮਿਸ਼ਨ ਔਨ ਮੈਰੀਜੁਆਨਾ ਐਂਡ ਡਰੱਗ ਅੰਬਿਊਜ਼' ਨੇ ਵੱਖ-ਵੱਖ ਲੋਕਾਂ ਵਲੋਂ ਨਸ਼ਿਆਂ ਦੇ ਇਸਤੇਮਾਲ ਨੂੰ ਹੇਠ ਲਿਖੇ ਪੰਜ ਪੈਟਰਨਜ਼ ਵਿੱਚ ਵੰਡਿਆ ਹੈ:-

1. ਪ੍ਰਯੋਗਾਤਮਕ ਇਸਤੇਮਾਲ (ਸੁਆਦ ਦੇਖਣ ਲਈ)

ਥੋੜੇ ਸਮੇਂ ਲਈ ਕਿਸੇ ਵੀ ਨਸ਼ੇ ਦਾ ਅਨਿਯਮਿਤ ਇਸਤੇਮਾਲ ਆਮ ਤੌਰ 'ਤੇ ਚੜ੍ਹਦੀ ਉਮਰੇ ਇਹ ਪ੍ਰਵਿਰਤੀ ਹੁੰਦੀ ਹੈ ਕਿ ਹਰ ਚੀਜ਼ ਨੂੰ ਇਸਤੇਮਾਲ ਕਰਕੇ ਦੇਖਿਆ ਜਾਵੇ (ਛੋਟੀ ਉਮਰ ਦੀ ਘੋਖੀ ਪ੍ਰਵਿਰਤੀ)। ਆਮ ਤੌਰ 'ਤੇ ਦੋਸਤਾਂ ਨਾਲ ਰਲ ਕੇ ਅਤੇ ਘਰਦਿਆਂ ਤੋਂ ਚੋਰੀ। ਨਸ਼ੇ ਦਾ ਆਲੇ-ਦੁਆਲੇ ਦੇ ਲੋਕਾਂ ਵਿੱਚ ਇਸਤੇਮਾਲ, ਮੀਡੀਆ ਵਿੱਚ ਸਿੱਧਾ ਤੇ ਅਸਿੱਧਾ ਪ੍ਰਚਾਰ ਅਤੇ ਆਸਾਨੀ ਨਾਲ ਉਪਲਭਧੀ ਇਸ ਤਰ੍ਹਾਂ ਦੀ ਵਰਤੋਂ ਲਈ ਜ਼ਿੰਮੇਵਾਰ ਹੁੰਦੇ ਹਨ।

2. ਸਮਾਜਿਕ ਤਫ਼ਰੀਹੀ ਇਸਤੇਮਾਲ

ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਇਕੱਠੇ ਹੋਣ ਤੇ ਮਨ ਪ੍ਰਚਾਵੇ ਲਈ ਵਿਆਹ-ਸ਼ਾਦੀਆਂ ਤੋਂ ਦੂਸਰੀਆਂ ਪਾਰਟੀਆਂ ਤੇ। ਸ਼ਾਇਦ ਇਹ ਪੈਟਰਨ ਸਭ ਤੋਂ ਜ਼ਿਆਦਾ ਪ੍ਰਚਲਤ ਅਤੇ ਮਾਨਤਾ ਪ੍ਰਾਪਤ ਹੈ ਅਤੇ ਸ਼ਰਾਬ

15