ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਜ਼ਿਆਦਾ ਢੁਕਦਾ ਹੈ ਹਾਲਾਂਕਿ ਕਈ ਥਾਵਾਂ 'ਤੇ ਅਫ਼ੀਮ ਦਾ ਇਸਤੇਮਾਲ ਵੀ ਇਸ ਤਰ੍ਹਾਂ ਹੁੰਦਾ ਹੈ। ਸਮਾਜਿਕ ਮੌਕਾ ਮੇਲ ਜ਼ਿਆਦਾ ਮਹੱਤਵ ਰੱਖਦਾ ਹੈ, ਨਸ਼ਾ ਸਿਰਫ਼ ਉਸਦੇ ਲੁਤਫ਼ ਨੂੰ ਵਧਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

3. ਕੁੱਝ ਖਾਸ ਮੌਕਿਆਂ 'ਤੇ ਖਾਸ ਕਾਰਨਾਂ ਲਈ

ਨਸ਼ੇ ਦਾ ਇਸਤੇਮਾਲ ਕੁਝ ਖਾਸ ਹਾਲਤਾਂ ਵਿੱਚ ਸਿਰਫ਼ ਥੋੜੇ ਸਮੇਂ ਲਈ, ਨਸ਼ੇ ਦੇ ਕੁਝ ਖਾਸ ਅਸਰ ਦਾ ਫ਼ਾਇਦਾ ਉਠਾਉਣ ਲਈ ਉਦਾਹਰਨ ਦੇ ਤੌਰ 'ਤੇ ਵਾਢੀਆਂ ਉੜਾਈਆਂ ਦੌਰਾਨ ਅਫ਼ੀਮ ਦਾ ਇਸਤੇਮਾਲ ਥਕਾਵਟ ਘਟਾਉਣ ਅਤੇ ਜਾਗਦੇ ਰਹਿਣ ਲਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਲਗਾਤਾਰ ਗੱਡੀਆਂ ਚਲਾਉਣ ਵਾਲੇ ਡਰਾਈਵਰ ਅਫ਼ੀਮ ਦਾ ਇਸਤੇਮਾਲ ਘੱਟੋ-ਘੱਟ ਸ਼ੁਰੂ ਵਿੱਚ ਇਸੇ ਪੈਟਰਨ ਮੁਤਾਬਕ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਬਾਅਦ ਵਿੱਚ ਰੋਜ਼ਾਨਾ ਇਸਤੇਮਾਲ ਵਾਲੇ ਬਣ ਜਾਂਦੇ ਹਨ।

4. ਵਧੇਰੇ ਇਸਤੇਮਾਲ

ਵਧੇਰੇ ਲੰਮੇ ਸਮੇਂ ਲਈ ਕਿਸੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਅਤੇ ਦਿਨ ਵਿੱਚ ਘੱਟੋ-ਘੱਟ ਇੱਕ ਵਾਰੀ ਇਸਤੇਮਾਲ। ਤਣਾਅ ਵਾਲੇ ਹਾਲਾਤ ਬਦਲਣ ਤੇ ਇਸਤੇਮਾਲ ਬੰਦ ਹੋ ਜਾਂਦਾ ਹੈ ਜਾਂ ਸਮਾਜਕ ਤਫ਼ਰੀਹੀ ਪੈਟਰਨ 'ਤੇ ਆ ਜਾਂਦਾ ਹੈ।

5. ਨਿਯਮਿਤ ਇਸਤੇਮਾਲ

ਨਸ਼ੇ ਦੀ ਮਾਤਰਾ ਅਤੇ ਇਸਤੇਮਾਲ ਦਾ ਸਮਾਂ ਕਾਫ਼ੀ ਵਧ ਜਾਂਦਾ ਹੈ। ਦਿਨ ਵਿੱਚ ਕਈ ਵਾਰ ਨਸ਼ਾ ਕੀਤਾ ਜਾਂਦਾ ਹੈ ਅਤੇ ਨਸ਼ੇ ਤੇ ਮਾਨਸਿਕ ਨਿਰਭਰਤਾ ਹੋ ਜਾਂਦੀ ਹੈ ਅਤੇ ਬਗੈਰ ਥੋੜ੍ਹੀ ਬਹੁਤ ਔਖਿਆਈ ਤੋਂ ਇਨਸਾਨ ਵਾਸਤੇ ਨਸ਼ਾ ਛੱਡਣਾ ਔਖਾ ਹੋ ਜਾਂਦਾ ਹੈ।

16