ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

5. ਨਸ਼ਾ ਨਾ ਕਰਨ ਦੀ ਸੂਰਤ ਵਿੱਚ ਤੋੜ ਲੱਗਣਾ।
6. ਤਣਾਓ-ਮੁਕਤ ਹੋਣ ਅਤੇ ਆਨੰਦਿਤ ਅਨੁਭਵ ਕਰਨ ਦੇ ਦੂਸਰੇ ਉਪਲਭਦ ਤਰੀਕਿਆਂ ਵਲੋਂ ਬੇਮੁੱਖ ਹੋ ਜਾਣਾ।
7. ਨੁਕਸਾਨ ਹੋਣ ਦੇ ਬਾਵਜੂਦ ਨਸ਼ਿਆਂ ਦਾ ਉਪਯੋਗ ਜਾਰੀ ਰੱਖਣਾ।

ਇਨ੍ਹਾਂ 'ਚੋਂ ਜੇ ਅੱਧੀਆਂ ਗੱਲਾਂ ਵੀ ਕਿਸੇ 'ਤੇ ਢੁਕਦੀਆਂ ਹੋਣ ਤਾਂ ਉਸਨੂੰ ਨਸ਼ੇ 'ਤੇ ਨਿਰਭਰ (ਨਸ਼ਈ) ਗਰਦਾਨਿਆ ਜਾ ਸਕਦਾ ਹੈ।

ਨਸ਼ਾ ਕਿੰਨੀ ਤਰ੍ਹਾਂ ਦਾ?

ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਇਨਸਾਨ ‘ਨਸ਼ੇ ਦੀ ਅਵਸਥਾ’ ਵਿੱਚ ਪਹੁੰਚ ਸਕਦਾ ਹੈ। ਇਹ ਤਰੀਕੇ ਕੋਈ ਨਵੇਂ ਈਜਾਦ ਨਹੀਂ ਹੋਏ ਮੁੱਢ ਕਦੀਮ ਤੋਂ ਹੀ ਇਨ੍ਹਾਂ ਦਾ ਇਸਤੇਮਾਲ ਹੁੰਦਾ ਆਇਆ ਹੈ। ਇਨ੍ਹਾਂ 'ਚੋਂ ਸਭ ਤੋਂ ਪੁਰਾਣਾ ਹੈ ਮੂੰਹ ਦੇ ਰਸਤੇ ਖਾ ਕੇ ਜਾਂ ਪੀ ਕੇ।

ੳ) ਖਾਣ-ਪੀਣ ਵਾਲੇ

ਇਨ੍ਹਾਂ ਨਸ਼ਿਆਂ ਵਿੱਚ ਸ਼ਰਾਬ, ਅਫ਼ੀਮ, ਡੋਡੇ, ਭੰਗ ਦਾ ਘੋਟਾ, ਗੋਲੀਆਂ, ਕੈਪਸੂਲ ਆਦਿ ਸ਼ਾਮਲ ਹਨ। ਖਾਧੇ ਜਾ ਪੀਤੇ ਹੋਏ ਪਦਾਰਥ ਵਿਚਲੇ ਨਸ਼ੀਲੇ ਤੱਤ ਖੂਨ ਵਿੱਚ ਮਿਲ ਕੇ ਆਪਣਾ ਅਸਰ ਦਿਖਾਉਂਦੇ ਹਨ। ਦਿਮਾਗ ਦੇ ਵੱਖ-ਵੱਖ ਹਿੱਸਿਆਂ ਉੱਤੇ ਇਨ੍ਹਾਂ ਦਾ ਸਿੱਧਾ ਪ੍ਰਭਾਵ ਇਨ੍ਹਾਂ ਦੇ ਅਸਰ ਲਈ ਜਿੰਮੇਵਾਰ ਹੁੰਦਾ ਹੈ।

ਅ) ਧੂੰਏਂਦਾਰ ਜਾਂ ਵਾਸ਼ਪੀ ਅਵਸਥਾ ਵਾਲੇ

ਤੰਬਾਕੂ, ਚਰਸ, ਗਾਂਜਾ, ਸਮੈਕ, ਧਤੂਰਾ ਆਦਿ ਨੂੰ ਧੂੰਏ ਦੀ ਸ਼ਕਲ ਵਿੱਚ ਸਾਹ ਰਾਹੀਂ ਫੇਫੜਿਆਂ ਦੇ ਅੰਦਰ ਲਿਜਾਇਆ ਜਾਂਦਾ ਹੈ, ਜਿਥੋਂ ਇਹ ਸਿੱਧੇ ਖੂਨ ਵਿੱਚ ਮਿਲ ਜਾਂਦੇ ਹਨ।