ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈ) ਟੀਕੇ ਰਾਹੀਂ ਹੈਰੋਇਨ, ਬੁਪਰੀਨੌਰਫ਼ੀਨ, ਫੋਰਟਵਿਨ, ਮਾਰਫ਼ੀਨ ਆਦਿ ਕਈ ਨਸ਼ੇ ਟੀਕੇ ਰਾਹੀਂ ਇਸਤੇਮਾਲ ਕੀਤੇ ਜਾਂਦੇ ਹਨ। ਟੀਕਾ ਚਮੜੀ ਦੇ ਥੱਲੇ ਪੱਠੇ ਵਿੱਚ ਜਾਂ ਸਿੱਧਾ ਨਾੜੀ ਵਿੱਚ ਲਗਾਇਆ ਜਾਂਦਾ ਹੈ। ਸਿੱਧਾ ਨਾੜੀ ਵਿੱਚ ਲਗਾਉਣ ਵਾਲਾ ਤਰੀਕਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਨਾਲ ਇੱਕਦਮ ਨਸ਼ਾ ਹੋ ਜਾਂਦਾ ਹੈ ਕਿਉਂਕਿ ਸਾਰੀ ਦੀ ਸਾਰੀ ਦਵਾਈ ਸਿੱਧੀ ਖੂਨ ਵਿੱਚ ਮਿਲਾ ਦਿੱਤੀ ਜਾਂਦੀ ਹੈ ਜਿਥੋਂ ਇਹ ਦਿਮਾਗ ਦੇ ਸੈੱਲਾਂ ਤੱਕ ਪਹੁੰਚ ਜਾਂਦੀ ਹੈ। ਇਹ ਤਰੀਕਾ ਸਭ ਤੋਂ ਵੱਧ ਖਤਰਨਾਕ ਹੈ (ਇਸ ਦੀ ਚਰਚਾ ਅੱਗੇ ਜਾ ਕੇ ਕਰਾਂਗੇ।

ਸ) ਨੱਕ ਰਾਹੀਂ ' ਨਸਵਾਰ (ਤੰਬਾਕੂ) ਹੈਰੋਇਨ ਵਗੈਰਾ ਨੂੰ ਨੱਕ ਰਾਹੀਂ ਸੁੜ੍ਹਕਿਆ ਜਾਂਦਾ ਹੈ।

ਹ) ਚਮੜੀ ਉੱਪਰ ਬਾਹਰਲੇ ਕਈ ਮੁਲਕਾਂ ਵਿੱਚ ਨਿਕੋਟੀਨ ਦੀਆਂ ਪੱਟੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚੋਂ ਨਿਕੌਟੀਨ ਹੌਲੀ-ਹੌਲੀ ਚਮੜੀ ਰਾਹੀਂ ਖੂਨ ਵਿੱਚ ਚੂਸ ਲਈ ਜਾਂਦੀ ਹੈ। ਆਮ ਤੌਰ 'ਤੇ ਸਿਗਰਟ ਛੁਡਾਉਣ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਨਸ਼ਿਆਂ 'ਤੇ ਬੰਦੇ ਦਾ ਸਰੀਰ ਨਿਰਭਰ ਹੋ ਜਾਂਦਾ ਹੈ ਅਤੇ ਨਸ਼ਾ ਨਾ ਮਿਲਣ 'ਤੇ ਤੋੜ ਲੱਗਦੀ ਹੈ ਤੇ ਸਰੀਰ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਇਨ੍ਹਾਂ ਸਭ ਨੂੰ ਰਸਾਇਣਿਕ ਨਸ਼ੇ ਕਿਹਾ ਜਾ ਸਕਦਾ ਹੈ। ਕਈ ਰਸਾਇਣ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਹੁੰਦੇ ਹਨ (ਅਫ਼ੀਮ, ਭੰਗ, ਕੋਕੀਨ, ਆਦਿ) ਜਦਕਿ ਕਈ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਕੀਤੇ ਜਾਂਦੇ ਹਨ। (ਫ਼ੋਰਟਵਿਨ, ਡਾਇਜ਼ਾਪਾਮ, ਆਦਿ)। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ਨਸ਼ੇ ਵੀ ਹਨ ਜਿਨ੍ਹਾਂ 'ਤੇ ਇਨਸਾਨ ਦੀ ਭਾਵਨਾਤਮਕ ਜਾਂ ਮਾਨਸਕ ਨਿਰਭਰਤਾ ਹੋ ਜਾਂਦੀ ਹੈ ਅਤੇ ਇਨ੍ਹਾਂ ਦੇ ਸਰੋਤ ਕੋਈ

4