ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਸਾਇਣ ਜਾਂ ਜੜੀ-ਬੂਟੀਆਂ ਆਦਿ ਨਹੀਂ ਹੁੰਦੇ – ਜਿਵੇਂ ਕਿ ਕੰਪਲਸਿਵ

ਗੈਂਬਲਿੰਗ (ਜੂਏ ਦੀ ਬੀਮਾਰੀ, ਚੋਰੀ ਕਰਨ ਦੀ ਬੀਮਾਰੀ ਆਦਿ

(ਕਲੈਪਟੋਮੇਨੀਆ)। ਕੁਝ ਅਜਿਹੇ ਵਿਓਹਾਰ ਹਨ ਜਿਨ੍ਹਾਂ ਦਾ ਪਾਲਣ

ਇਨਸਾਨ ਇਸੇ ਤਰ੍ਹਾਂ ਕਰਦਾ ਹੈ ਜਿਵੇਂ ਉਨ੍ਹਾਂ ਦਾ ਨਸ਼ਾ ਲੱਗਿਆ ਹੋਵੇ

ਅਤੇ ਸਚਮੁਚ ਹੀ ਨਾਗਾ ਪੈ ਜਾਣ ਤੇ ਮਾਨਸਕ ਕਿਸਮ ਦੀ ‘ਤੋੜ'

ਲੱਗਦੀ ਹੈ – ਅਧੂਰੇਪਣ ਦਾ ਅਹਿਸਾਸ ਹੁੰਦਾ ਹੈ - ਉਦਾਹਰਣ ਦੇ

ਤੌਰ 'ਤੇ ਸੌਣ ਤੋਂ ਪਹਿਲਾਂ ਕੁਝ ਦੇਰ ਪੜ੍ਹਨ ਦੀ ਰੁਟੀਨ, ਸੁਬਹ ਜਾਂ ਸ਼ਾਮ

ਦੀ ਨਿਯਮਿਤ ਸੈਰ, ਨਿਯਮ ਨਾਲ ਪਾਠ ਕਰਨਾ, ਸੁਬਹ ਦਾ ਅਖਬਾਰ

ਪੜ੍ਹਨਾ, ਟੀ.ਵੀ. ਦੇਖਣਾ, ਨਿਯਮਿਤ ਵਰਜਿਸ਼, ਆਦਿ। ਹੋਰ ਤਾਂ ਹੋਰ

ਦੋਸਤੀ, ਪਿਆਰ, ਆਦਿ ਰਿਸ਼ਤੇ ਵੀ ਇਨਸਾਨ ਨੂੰ ਇੱਕ ਦੂਜੇ 'ਤੇ

ਨਿਰਭਰ ਬਣਾਉਂਦੇ ਹਨ। ਜਿਸਨੂੰ ਅਸੀਂ ਰੋਜ਼ ਮਿਲਦੇ ਹਾਂ, ਉਸਨੂੰ ਇੱਕ

ਦਿਨ ਨਾ ਮਿਲੀਏ ਤਾਂ ਸੱਖਣੇਪਨ ਦਾ ਅਹਿਸਾਸ ਹੁੰਦਾ ਹੈ, ਰਓਂ ਵਿਗੜ

ਜਾਂਦਾ ਹੈ, ਭੁੱਖ ਨਹੀਂ ਲੱਗਦੀ ਤੇ ਨੀਂਦ ਨਹੀਂ ਆਉਂਦੀ .. ਗੱਲ ਗੱਲ

'ਤੇ ਗੁੱਸਾ ਆਉਂਦਾ ਹੈ। ਇਹ ਸਾਰੇ ਲੱਛਣ ਮਿੱਤਰ ਪਿਆਰੇ ਦੇ

ਮਿਲਦਿਆਂ ਹੀ ਦੂਰ ਹੋ ਜਾਂਦੇ ਹਨ। ਇਹ ਨਿਰਭਰਤਾ ਦੀ ਪੱਕੀ

ਨਿਸ਼ਾਨੀ ਹੈ।

ਇਹ ਦੂਸਰੀ ਕਿਸਮ ਦੇ ‘ਨਸ਼ੇ' ਨਸ਼ੇ ਦੀ ਟਕਸਾਲੀ ਪਰੀਭਾਸ਼ਾ 'ਤੇ

ਭਾਵੇਂ ਖਰੇ ਨਹੀਂ ਉਤਰਦੇ, ਫਿਰ ਵੀ ਇਨ੍ਹਾਂ ਵਿਚਲਾ ਮਾਨਸਕ ਨਿਰਭਰਤਾ

ਦਾ ਅੰਸ਼ ਅਸਲੀ ਨਸ਼ੇ ਵਿੱਚ ਵੀ ਮਿਲਦਾ ਹੈ। ਸਿਗਰਟ ਦੀ ਓਨੀ

ਸਰੀਰਕ ਨਿਰਭਰਤਾ ਨਹੀਂ ਹੁੰਦੀ, ਜਿਨੀ ਮਾਨਸਿਕ ਹੁੰਦੀ ਹੈ। ਦੋਨਾਂ

ਤਰ੍ਹਾਂ ਦੇ ਨਸ਼ਿਆਂ ਦਾ ਇਕੱਠਾ ਜ਼ਿਕਰ ਇਥੇ ਇਸ ਕਰਕੇ ਕੀਤਾ ਜਾ

ਰਿਹਾ ਹੈ ਤਾਂਕਿ ਇਹ ਸਪਸ਼ਟ ਹੋ ਜਾਵੇ ਕਿ ਨਸ਼ੇ ਦੀ ਲਤ ਦੇ ਪਿਛੇ

ਕੰਮ ਕਰਨ ਵਾਲਾ ਬੁਨਿਆਦੀ ਮਾਨਸਕ ਵਰਤਾਰਾ ਇੱਕੋ ਹੀ ਹੈ ਅਤੇ

ਇਹ ਗਿਆਨ ਸਰੀਰਕ ਨੁਕਸਾਨ ਕਰਨ ਵਾਲੇ ਪਹਿਲੀ ਕਿਸਮ ਦੇ

ਨਸ਼ਿਆਂ ਦੇ ਇਲਾਜ ਵਿੱਚ ਬਹੁਤ ਸਹਾਈ ਹੋ ਸਕਦਾ ਹੈ।

4