ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸ਼ਾ ਕਿਉਂ ?


ਇਸ ਸਵਾਲ ਦਾ ਜੋ ਜਵਾਬ ਲੱਭ ਜਾਏ ਤਾਂ ਇਸ ਸਮੱਸਿਆ ਦਾ

ਹੱਲ ਵੀ ਲੱਭਿਆ ਜਾ ਸਕਦਾ ਹੈ। ਮਨੁੱਖੀ ਮਨ ਇੰਨਾ ਜ਼ਿਆਦਾ

ਗੁੰਝਲਦਾਰ ਹੈ ਕਿ ਇਸਦੀ ਥਾਹ ਪਾਉਣਾ ਜੋ ਨਾ-ਮੁਮਕਿਨ ਨਹੀਂ ਤਾਂ

ਲਗਭਗ ਨਾਮੁਮਕਿਨ ਜ਼ਰੂਰ ਹੈ। ਕਿਹੜੀ ਚੀਜ਼, ਵੇਗ, ਵਿਚਾਰ, ਭਾਵ

ਜਾਂ ਇਨਸਾਨ, ਕਦੋਂ ਇਸਦੀ, ਕਿਹੜੀ ਜ਼ਰੂਰਤ ਪੂਰੀ ਕਰਕੇ, ਇਸ ਵਿੱਚ

ਆਪਣੀ ਥਾਂ ਬਣਾ ਜਾਵੇਗਾ, ਕਿਹਾ ਨਹੀਂ ਜਾ ਸਕਦਾ। ਮਨ ਅਤੇ

ਅਜਿਹੀ ‘ਚੀਜ਼' ਦਾ ਮਿਲਾਪ, ਮੌਕਾ-ਮੇਲ ਹੀ ਹੁੰਦਾ ਹੈ ਤੇ ਫਿਰ ਇੱਕ

ਨਾਤਾ ਬਣ ਜਾਂਦਾ ਹੈ ਜੋ ਬਾਅਦ ਵਿੱਚ ਜ਼ਰੂਰਤ ਵਿੱਚ ਤਬਦੀਲ ਹੋ

ਜਾਂਦਾ ਹੈ। ਜਿਸਦੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਹੋ ਸਕਦੇ

ਹਨ। ਇਨਸਾਨ ਨੂੰ ਨਸ਼ਿਆਂ ਦੀ ਜ਼ਰੂਰਤ ਕਿਉਂ ਮਹਿਸੂਸ ਹੁੰਦੀ ਹੈ,

ਇਸ ਬਾਰੇ ਮਾਹਿਰਾਂ ਦੇ ਅਲੱਗ-ਅਲੱਗ ਮੱਤ ਹਨ। ਇੱਕ ਮੱਤ ਮੁਤਾਬਕ

ਮਨੁੱਖੀ ਨਰਵਸ ਸਿਸਟਮ ਨੂੰ ਇਸਦੇ ਆਲੇ-ਦੁਆਲੇ ਹੋਣ ਵਾਲੀਆਂ

ਲਗਾਤਾਰ ਤਬਦੀਲੀਆਂ ਪ੍ਰਤੀ ਪ੍ਰਤੀਕਰਮ ਦੇ ਆਧਾਰ 'ਤੇ ਤਿੰਨ ਕਿਸਮਾਂ

ਵਿੱਚ ਵੰਡਿਆ ਜਾ ਸਕਦਾ ਹੈ। (1)ਸੁਸਤ ਪ੍ਰਤੀਕਰਮ ਵਾਲੇ (ਜਿੰਨਾ ਹੋਣਾ

ਚਾਹੀਦਾ ਹੈ ਉਸਤੋਂ ਘੱਟ), (2) ਤੇਜ਼ ਪ੍ਰਤੀਕ੍ਰਮ ਵਾਲੇ (ਜਿੰਨਾ ਚਾਹੀਦਾ

ਹੈ, ਉਸਤੋਂ ਵਧੇਰੇ) ਅਤੇ (3) ਨਾਰਮਲ। ਪਹਿਲੀਆਂ ਦੋਹਾਂ ਕਿਸਮਾਂ ਨੂੰ

ਆਪਣੇ ਪ੍ਰਤੀਕਰਮ ਨੂੰ ਨਾਰਮਲ 'ਤੇ ਲਿਆਉਣ ਲਈ ਬਾਹਰੀ ਮਦਦ

ਦੀ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਕਈ ਕਿਸਮ ਦੀਆਂ ਗਤੀਵਿਧੀਆਂ

(ਪਾਠ-ਪੂਜਾ, ਸਮਾਜ ਸੇਵਾ, ਸਪੋਰਟਸ ਆਦਿ) ਜਾਂ ਰਸਾਇਣਿਕ ਨਸ਼ਿਆਂ

ਦੀ ਸ਼ਕਲ ਵਿੱਚ ਉਸਨੂੰ ਮਿਲ ਜਾਂਦੀ ਹੈ। ਮਰੀਜ਼ਾਂ ਦੁਆਰਾ ਦੱਸੇ ਗਏ

ਕਾਰਨਾਂ ਵਿੱਚ ਅਕਸਰ ਹੇਠ ਲਿਖੇ ਕਾਰਨ ਸ਼ਾਮਲ ਹੁੰਦੇ ਹਨ -

6