ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

- ਰੀਲੈਕਸ ਹੋਣ ਲਈ, ਜ਼ਿੰਦਗੀ ਦਾ ਲੁਤਫ਼ ਲੈਣ ਲਈ, ਡਰ ਅਤੇ

ਘਬਰਾਹਟ ‘ਤੇ ਕਾਬੂ ਪਾਉਣ ਲਈ, ਉਦਾਸੀ, ਇੱਕਲਤਾ ਤੇ ਨਿਰਾਸ਼ਾ

ਤੌਂ ਵਕਤੀ ਛੁਟਕਾਰਾ ਪਾਉਣ ਲਈ, ਹੋ ਸਕੇ ਬੋਰੀਅਤ ਨੂੰ ਦੂਰ ਕਰਨ

ਲਈ, ਦੋਸਤਾਂ ਦਾ ਸਾਥ ਦੇਣ ਲਈ, ਮਨੋਰੰਜਨ ਦੇ ਸਾਧਨ ਵਜੋਂ,

ਥਕਾਵਟ ਦੂਰ ਕਰਨ ਲਈ, ਗੁੱਸੇ 'ਤੇ ਕਾਬੂ ਪਾਉਣ ਲਈ, ਸੈਕਸ ਦੀ

ਭੁੱਖ, ਸਮਾਂ ਜਾਂ ਸ਼ਕਤੀ ਵਧਾਉਣ ਲਈ, ਧਿਆਨ ਲਗਾਉਣ ਲਈ ਜਾਂ

ਸਿਰਫ਼ ਵਿਲੱਖਣ ਅਨੁਭਵ ਪ੍ਰਾਪਤ ਕਰਨ ਲਈ। ਇਹ ਸੂਚੀ ਹੋਰ ਵੀ

ਲੰਬੀ ਹੋ ਸਕਦੀ ਹੈ। ਜੋ ਕੁਝ ਇਸ ਸੂਚੀ ਵਿੱਚ ਲਿਖਿਆ ਹੈ ਉਹ

ਸਿਰਫ਼ ਨਸ਼ਾ ਕਰਨ ਵਾਲੇ ਲੋਕਾਂ ਦੇ ਦੱਸੇ ਮੁਤਾਬਕ ਹੈ — ਅਸਲ ਵਿੱਚ

ਨਸ਼ਿਆਂ ਦਾ ਅਜਿਹਾ ਅਸਰ ਹੁੰਦਾ ਹੈ ਕਿ ਨਹੀਂ, ਇਹ ਇੱਕ ਅਲੱਗ

ਮਸਲਾ ਹੈ ਕਿਉਂਕਿ ਕੋਈ ਵੀ ਨਸ਼ਾ ਦੋ ਅਲੱਗ-ਅਲੱਗ ਬੰਦਿਆਂ 'ਤੇ

ਅਲੱਗ-ਅਲੱਗ ਅਸਰ ਦਿਖਾਉਂਦਾ ਹੈ। ਜ਼ਾਹਿਰਾ ਤੌਰ 'ਤੇ ਅਲੱਗ-

ਅਲੱਗ ਲੋਕਾਂ ਵਿੱਚ ਚਾਹੇ ਅਲੰਗ ਕਾਰਨ ਨਜ਼ਰ ਆਉਂਦੇ ਹੋਣ, ਪਰ

ਬੁਨਿਆਦੀ ਤੌਰ 'ਤੇ ਇਨ੍ਹਾਂ ਵਿੱਚ ਇੱਕ ਸਾਂਝ ਹੁੰਦੀ ਹੈ ਕਿ ਉਹ ਨਸ਼ੇ

ਬਗੈਰ ਆਪਣੇ ਆਪ ਨੂੰ ਅਧੂਰਾ ਸਮਝਦੇ ਹਨ ਅਤੇ ਆਪਣੇ ਵਾਤਾਵਰਨ

ਵਿੱਚ ਵਿਚਰਨ ਲਈ ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ। ਕੁਝ ਆਪਣੇ

ਸੁਭਾਅ ਕਰਕੇ ਪਹਿਲਾਂ ਹੀ ਆਪਣੇ ਆਲੇ-ਦੁਆਲੇ ਵਿੱਚ ਪੂਰੀ ਤਰ੍ਹਾਂ

ਜਜ਼ਬ ਨਹੀਂ ਹੋ ਪਾਉਂਦੇ, ਬਾਕੀ ਰਹਿੰਦੀ ਕਸਰ, ਸਮਾਜ ਦੇ ਇਨ੍ਹਾਂ ਪ੍ਰਤੀ

ਰਵੱਈਏ ਤੋਂ ਪੂਰੀ ਹੋ ਜਾਂਦੀ ਹੈ। ਸਮਾਜ ਦਾ ਦੁਤਕਾਰਨ ਵਾਲਾ

ਰਵੱਈਆ ਇਨ੍ਹਾਂ ਨੂੰ ਸਮਾਜ ਤੋਂ ਹੋਰ ਦੂਰ ਕਰ ਦਿੰਦਾ ਹੈ ਅਤੇ ਸਮਾਜ

ਨਾਲੋਂ ਟੁੱਟੇ ਹੋਣ ਦਾ ਅਹਿਸਾਸ ਇਨ੍ਹਾਂ ਨੂੰ ਆਪਣੇ ਇੱਕੋ ਇੱਕ ਸਹਾਰੇ

- ਨਸ਼ੇ ਨਾਲ ਜੋੜੀ ਰੱਖਦਾ ਹੈ। ਇਨ੍ਹਾਂ ਦੇ ਪੁਨਰਵਾਸ ਦੀ ਪ੍ਰਕ੍ਰਿਆ ਦੇ

ਰਾਹ ਵਿੱਚ ਵੀ ਸਮਾਜ ਦਾ ਇਹ ਰਵੱਈਆ ਬਹੁਤ ਵੱਡਾ ਰੌੜਾ ਬਣਕੇ

ਅਟਕ ਜਾਂਦਾ ਹੈ।

7