ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸ਼ੇ 'ਤੇ ਨਿਰਭਰ ਬਣਨ ਦੀ ਪ੍ਰਕ੍ਰਿਆ

ਨਸ਼ੇ ਨਾਲ ਪਹਿਲਾ ਮੇਲ ਆਮ਼ ਤੌਰ 'ਤੇ ਵੱਡਿਆਂ ਦੀ ਦੇਖਾ- ਦੇਖੀ ਜਾਂ ‘ਸਵਾਦ ਦੇਖਣ’ ਵਾਲੀ ਘੋਖੀ ਪ੍ਰਵਿਰਤੀ ਕਾਰਣ ਹੁੰਦਾ ਹੈ। ਪਹਿਲਾ ਅਨੁਭਵ ਇਥੇ ਬਹੁਤ ਮਹੱਤਵ ਰੱਖਦਾ ਹੈ। ਜੇ ਪਹਿਲਾ ਅਨੁਭਵ ਸੁਖਦਾਈ ਨਾ ਹੋਵੇ ਤਾਂ ਬਹੁਤ ਘੱਟ ਉਮੀਦ ਹੁੰਦੀ ਹੈ ਕਿ ਬੰਦਾ ਅੱਗੇ ਜਾ ਕੇ ਕਦੇ ਇਸ ਦਾ ਇਸਤੇਮਾਲ ਕਰੇਗਾ। ਇਸ ਤਰ੍ਹਾਂ ਦੀ ਤਜਰਬੇਕਾਰੀ ਗਭਰੀਟ ਉਮਰ ਦਾ ਸੁਭਾਅ ਹੈ ਅਤੇ ਇਸਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਸ ਉਮਰ ਵਿੱਚ ਹਰ ਕਿਸਮ ਦਾ ਅਨੁਭਵ ਕਰਨ ਦੀ ਕੁਦਰਤੀ ਇੱਛਾ ਹੁੰਦੀ ਹੈ। ਇਸ ਤਰ੍ਹਾਂ ਦਾ ਪ੍ਰਯੋਗਾਤਮਕ ਇਸਤੇਮਾਲ ਕਦੇ-ਕਦਾਈਂ ਹੁੰਦਾ ਹੈ ਅਤੇ ਜਿਨ੍ਹਾਂ ਦਾ ਪਹਿਲਾ ਅਨੁਭਵ ਬਹੁਤ ਵਧੀਆ ਹੁੰਦਾ ਹੈ ਉਹ ਬਾਅਦ ਵਿੱਚ ਉਸਨੂੰ ਦੁਹਰਾਅ ਕੇ ਦੇਖਦੇ ਹਨ ਤਾਂ ਉਸਨੂੰ ਨਸ਼ੇ ਦੇ ਕਈ ਹੋਰ ਪਹਿਲੂਆਂ ਦਾ ਅਨੁਭਵ ਹੁੰਦਾ ਹੈ। ਸ਼ੁਰੂ ਸ਼ੁਰੂ ਵਿੱਚ ਨਸ਼ੇ ਦਾ ਮਕਸਦ ਸਿਰਫ਼ ਮਨ-ਪ੍ਰਚਾਵਾ ਹੀ ਹੁੰਦਾ ਹੈ ਅਤੇ ਇਹ ਅਕਸਰ ਪਾਰਟੀਆਂ ਆਦਿ ਦੇ ਦੌਰਾਨ ਜਾਂ ਕਈ ਦੋਸਤਾਂ ਦੇ ਇਕੱਠੇ ਹੋਣ 'ਤੇ ਹੁੰਦਾ ਹੈ। ਹੌਲੀ-ਹੌਲੀ ਇਨ੍ਹਾਂ ਵਿਚੋਂ ਕਈ ਨਸ਼ੇ ਦਾ ਇਸਤੇਮਾਲ ਆਪਣੀਆਂ ਮਾਨਸਿਕ ਮੁਸ਼ਕਲਾਂ ਦਾ ਹੱਲ ਕਰਨ ਲਈ ਕਰਨ ਲੱਗ ਪੈਂਦੇ ਹਨ ਜਿਵੇਂ ਘਬਰਾਹਟ ’ਤੇ ਕਾਬੂ ਪਾਉਣ ਲਈ, ਇਕੱਲਤਾ ਜਾਂ ਬੋਰੀਅਤ ਨੂੰ ਘਟਾਉਣ ਲਈ। ਮਹੀਨੇ ਵਿੱਚ ਇੱਕ-ਅੱਧੀ ਵਾਰ ਤੋਂ ਵਧ ਕੇ ਹਫ਼ਤੇ ਵਿੱਚ ਇੱਕ ਦੋ ਵਾਰੀ ਦੀ ਹਾਲਤ ਆ ਜਾਂਦੀ ਹੈ। ਇਸ ਪੱਧਰ ਤੱਕ ਪਹੁੰਚਣ 'ਤੇ ਨਜ਼ਦੀਕੀ ਸੰਬੰਧੀਆਂ (ਮਾਂ, ਬਾਪ, ਭਾਈ, ਭੈਣ, ਘਰ ਵਾਲੀ, ਬੱਚੇ ਆਦਿ) ਵਲੋਂ ਵਿਰੋਧ ਦੇ ਸੁਰ ਉੱਚੇ ਕਰ ਦਿੱਤੇ ਜਾਂਦੇ ਹਨ ਜੋ ਕਦੇ –ਕਦਾਈ ਦੀ ਟੋਕਾ-ਟਾਕੀ ਤੋਂ ਵੱਧ ਕੇ ਤੂੰ-ਤੂੰ, ਮੈਂ-ਮੈਂ ਤੱਕ ਪਹੁੰਚ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾਣ ਲੱਗ ਪੈਂਦੀਆਂ ਹਨ। ਸ਼ਰਾਬ 'ਤੇ ਇਹ ਗੱਲ ਜ਼ਿਆਦਾ ਢੁਕਦੀ ਹੈ ਕਿਉਂਕਿ ਉਸਦੇ ਬਾਹਰੀ ਪ੍ਰਭਾਵ ਜ਼ਿਆਦਾ ਨਜ਼ਰ ਆਉਂਦੇ ਹਨ। ਸਮਾਜ ਵਲੋਂ ਦੁਤਕਾਰੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ ਜੋ ਮਰੀਜ਼ ਦਾ ਸਮਾਜਕ ਘੇਰਾ ਸਿਰਫ਼